ਸੌਰਵ ਘੋਸ਼ਾਲ ਵਰਲਡ ਸਕੁਐਸ਼ ਚੈਂਪੀਅਨਸ਼ਿਪ ਦੇ ਦੂਜੇ ਦੌਰ ''ਚ ਪਹੁੰਚੇ
Sunday, Nov 10, 2019 - 09:31 AM (IST)

ਸਪੋਰਟਸ ਡੈਸਕ— ਭਾਰਤੀ ਖਿਡਾਰੀ ਸੌਰਵ ਘੋਸ਼ਾਲ ਨੇ ਪੀ. ਐੱਸ. ਏ. ਵਿਸ਼ਵ ਪੁਰਸ਼ ਸਕੁਐਸ਼ ਚੈਂਪੀਅਨਸ਼ਿਪ 'ਚ ਇੱਥੇ ਹਮਵਤਨ ਮਹੇਸ਼ ਮਨਗਾਂਵਕਰ ਖਿਲਾਫ ਜਿੱਤ ਦਰਜ ਕਰਕੇ ਦੂਜੇ ਦੌਰ 'ਚ ਜਗ੍ਹਾ ਬਣਾਈ। ਦਸਵਾਂ ਦਰਜਾ ਪ੍ਰਾਪਤ ਸੌਰਵ ਨੇ ਪਹਿਲੇ ਦੌਰ 'ਚ 11-7, 11-7, 18-16 ਨਾਲ ਜਿੱਤ ਦਰਜ ਕੀਤੀ। ਟੂਰਨਾਮੈਂਟ 'ਚ ਹਿੱਸਾ ਲੈ ਰਹੇ ਭਾਰਤੀਆਂ 'ਚ ਰਮਿਤ ਟੰਡਨ ਅਤੇ ਵਿਕਰਮ ਮਲਹੋਤਰਾ ਪਹਿਲੇ ਦੌਰ 'ਚ ਹਾਰ ਦੇ ਨਾਲ ਬਾਹਰ ਹੋ ਗਏ।