ਸੌਰਵ ਘੋਸ਼ਾਲ PSA ਵਿਸ਼ਵ ਟੂਰ ਗੋਲਡ ਪ੍ਰਤੀਯੋਗਿਤਾ ਦੇ ਕੁਆਰਟਰ ਫਾਈਨਲ ''ਚ
Friday, Nov 22, 2019 - 09:35 AM (IST)

ਸਪੋਰਟਸ ਡੈਸਕ— ਭਾਰਤੀ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਇੰਗਲੈਂਡ ਦੇ ਟਾਮ ਰਿਚਰਡਸ ਨੂੰ 11-3, 11-5, 11-5 ਨਾਲ ਹਰਾ ਕੇ ਪੀ. ਐੱਸ. ਏ. ਵਿਸ਼ਵ ਟੂਰ ਗੋਲਡ ਮੁਕਾਬਲਾ 'ਚੈਨਲ ਵੀ. ਏ. ਐੱਸ. ਚੈਂਪੀਅਨਸ਼ਿਪ' ਦੇ ਕੁਆਰਟਰ ਫਾਈਨਲ 'ਚ ਪਹੁੰਚ ਗਏ। ਘੋਸ਼ਾਲ ਚੰਗੀ ਲੈਅ 'ਚ ਦਿਸ ਰਹੇ ਸਨ ਅਤੇ ਉਨ੍ਹਾਂ ਨੇ ਦੂਜੇ ਦੌਰ 'ਚ ਜਿੱਤ ਦੇ ਨਾਲ ਮੁਹਿੰਮ ਸ਼ੁਰੂ ਕੀਤੀ। ਹੁਣ ਸਤਵਾਂ ਦਰਜਾ ਪ੍ਰਾਪਤ ਭਾਰਤੀ ਦਾ ਸਾਹਮਣਾ ਮਿਸਰ ਦੇ ਚੋਟੀ ਦਾ ਦਰਜਾ ਪ੍ਰਾਪਤ ਮੁਹੰਮਦ ਐੱਲ. ਸ਼ੋਰਬਾਗੀ ਨਾਲ ਹੋਵੇਗਾ। ਦੋਵੇਂ ਵਿਸ਼ਵ ਚੈਂਪੀਅਨਸ਼ਿਪ 'ਚ ਕੁਝ ਦਿਨ ਪਹਿਲਾਂ ਹੀ ਆਹਮੋ-ਸਾਹਮਣੇ ਹੋਏ ਸਨ ਜਿਸ 'ਚ ਮਿਸਰ ਦੇ ਖਿਡਾਰੀ ਨੇ ਭਾਰਤੀ ਟੀਮ ਦੀ ਸਖਤ ਚੁਣੌਤੀ ਤੋਂ ਉਭਰਦੇ ਹੋਏ ਜਿੱਤ ਦਰਜ ਕੀਤੀ ਸੀ।