ਸਿੰਗਾਪੁਰ ਓਪਨ ''ਚ ਭਾਰਤੀ ਚੁਣੌਤੀ ਖਤਮ
Friday, Jul 20, 2018 - 09:59 AM (IST)
ਸਿੰਗਾਪੁਰ— ਸੌਰਭ ਵਰਮਾ ਸਣੇ ਭਾਰਤ ਦੇ ਬਾਕੀ ਬੈਡਮਿੰਟਨ ਖਿਡਾਰੀ ਸਿੰਗਾਪੁਰ ਓਪਨ ਤੋਂ ਵੀਰਵਾਰ ਨੂੰ ਬਾਹਰ ਹੋ ਗਏ। ਵਰਮਾ ਵੀਅਤਨਾਮ ਦੇ ਤਿਏਨ ਮਿਨ੍ਹ ਏਂਗੁਏਨ ਤੋਂ 21-18, 15-21, 11-21 ਨਾਲ ਹਾਰ ਗਏ। ਰਿਤੂਪਰਣਾ ਦਾਸ ਨੂੰ ਇੰਡੋਨੇਸ਼ੀਆ ਦੀ ਯੂਲੀਆ ਯੋਸੇਫਿਨ ਸੁਸ਼ਾਂਤੋ ਨੇ 15-21, 21-13, 21-16 ਨਾਲ ਹਰਾਇਆ।
ਮਿਕਸਡ ਡਬਲਜ਼ 'ਚ ਭਾਰਤ ਦੇ ਸਾਤਵਿਕ ਸਾਈ ਰਾਜ ਰਾਂਕੀਰੈੱਡੀ ਅਤੇ ਅਸ਼ਵਿਨੀ ਪੋਨੱਪਾ ਨੂੰ ਹਾਂਗਕਾਂਗ ਦੇ ਸਤਵਾਂ ਦਰਜਾ ਪ੍ਰਾਪਤ ਲੀ ਚੁਨ ਹੇਈ ਅਤੇ ਚਾਊ ਹੋਈ ਵਾਹ ਨੇ 21-14, 16-21, 21-14 ਨਾਲ ਹਰਾਇਆ। ਰੁਤਵਿਕਾ ਸ਼ਿਵਾਨੀ ਨੂੰ ਜਾਪਾਨ ਦੀ ਪੰਜਵਾਂ ਦਰਜਾ ਪ੍ਰਾਪਤ ਸਯਾਕਾ ਤਾਕਾਹਾਸ਼ੀ ਨੇ 21-8, 21-15 ਨਾਲ ਹਰਾਇਆ। ਸ਼ੁਭਾਂਕਰ ਡੇ ਨੂੰ ਚੀਨੀ ਤਾਈਪੇ ਦੇ ਚੋਟੀ ਦਾ ਦਰਜਾ ਪ੍ਰਾਪਤ ਤਿਏਨ ਚੇਨ ਚੋਊ ਨੇ 21-13, 21-14 ਨਾਲ ਹਰਾਇਆ।
