ਏਸ਼ੀਆ ਕੱਪ ''ਚ ਭਾਰਤ 7ਵੀਂ ਵਾਰ ਖਿਤਾਬੀ ਜਿੱਤ ਦਾ ਮਜ਼ਬੂਤ ਦਾਅਵੇਦਾਰ:ਸੌਰਭ ਗਾਂਗੁਲੀ

Saturday, Sep 15, 2018 - 09:21 AM (IST)

ਨਵੀਂ ਦਿੱਲੀ—ਨਿਯਮਿਤ ਕਪਤਾਨ ਵਿਰਾਟ ਕੋਹਲੀ ਨੇ ਬਿਨ੍ਹਾਂ ਭਾਰਤੀ ਟੀਮ ਥੋੜੀ ਕਮਜ਼ੋਰ ਮੰਨੀ ਜਾ ਰਹੀ ਹੈ ਪਰ ਸਾਬਕਾ ਕਪਤਾਨ ਸੌਰਭ ਗਾਂਗੁਲੀ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੀ ਅਗਵਾਈ 'ਚ ਮੌਜੂਦਾ ਚੈਂਪੀਅਨ ਭਾਰਤ ਏਸ਼ੀਆ ਕੱਪ 'ਚ ਸੱਤਵੀਂ ਵਾਰ ਖਿਤਾਬ ਜਿੱਤ ਸਕਦਾ ਹੈ। ਕੋਹਲੀ ਨੂੰ 6 ਦੇਸ਼ਾਂ ਦੇ ਇਸ ਵਨ ਡੇ ਟੂਰਨਾਮੈਂਟ ਤੋਂ ਆਰਾਮ ਦਿੱਤਾ ਗਿਆ ਹੈ। ਭਾਰਤ ਦਾ ਪਹਿਲਾ ਮੁਕਾਬਲਾ ਹਾਂਗਕਾਂਗ ਖਿਲਾਫ 18 ਸਤੰਬਰ ਨੂੰ ਹੋਵੇਗਾ ਜਿਸ ਤੋਂ 1 ਦਿਨ ਬਾਅਦ ਟੀਮ ਇੰਡੀਆ ਵਿਰੋਧੀ ਪਾਕਿਸਤਾਨ ਨਾਲ ਭਿੜੇਗੀ।

ਏਸ਼ੀਆ ਕੱਪ ਦੀ ਮੇਜ਼ਬਾਨੀ ਇਸ ਸਾਲ ਸੰਯੁਕਤ ਅਰਬ ਅਮੀਰਾਤ ਕਰ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾਂ ਮੁਕਾਬਲਾ ਸ਼ਨੀਵਾਰ ਨੂੰ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦੇ ਵਿਚਕਾਰ ਹੋਣਾ ਹੈ। ਟੀਮ ਇੰਡੀਆ 'ਚ ਏਸ਼ੀਆ ਕੱਪ ਦੇ ਲਈ ਮਨੀਸ਼ ਪਾਂਡੇ, ਕੇਦਾਰ ਜਾਧਵ ਅਤੇ ਅੰਬਾਤੀ ਰਾਇਡੂ ਵਰਗੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।

ਗਾਂਗੁਲੀ ਨੇ ਕਿਹਾ,' ਭਾਰਤ ਚਾਹੇ ਹੀ ਇੰਗਲੈਂਡ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਇਆ ਪਰ ਸੀਮਿਤ ਓਵਰਾਂ 'ਚ ਉਹ ਚੋਟੀ ਦੀ ਟੀਮ ਹੈ। ਵਿਰਾਟ ਦੇ ਹੋਣ ਤੋਂ ਟੀਮ ਬਹੁਤ ਮਜ਼ਬੂਤ ਹੁੰਦੀ ਹੈ ਪਰ ਰੋਹਿਤ ਦਾ ਵੀ ਕਪਤਾਨ ਦੇ ਰੂਪ 'ਚ ਬਹੁਤ ਚੰਗਾ ਰਿਕਾਰਡ ਹੈ। ਇਸ ਲਈ ਮੈਨੂੰ ਉਮੀਦ ਹੈ ਕਿ ਟੀਮ ਉਨ੍ਹਾਂ ਦੀ ਅਗਵਾਈ 'ਚ ਬਿਹਤਰ ਪ੍ਰਦਰਸ਼ਨ ਕਰੇਗੀ। ਉਹ ਜਿੱਤਣ ਦੇ ਸਮਰਥ ਹਨ।'


Related News