ਸੌਰਭ ਚੌਧਰੀ ਦਾ ਗੋਲਡਨ ਡਬਲ

Friday, Nov 09, 2018 - 02:22 AM (IST)

ਸੌਰਭ ਚੌਧਰੀ ਦਾ ਗੋਲਡਨ ਡਬਲ

ਨਵੀਂ ਦਿੱਲੀ— ਯੂਥ ਓਲੰਪਿਕ ਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਭਾਰਤ ਦੇ ਸੌਰਭ ਚੌਧਰੀ ਨੇ ਕੁਵੈਤ ਸਿਟੀ ਵਿਚ ਚੱਲ ਰਹੀ ਏਸ਼ੀਆਈ ਏਅਰਗੰਨ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਜੂਨੀਅਰ ਪੁਰਸ਼ ਪ੍ਰਤੀਯੋਗਿਤਾ ਵਿਚ ਵੀਰਵਾਰ ਗੋਲਡਨ ਡਬਲ ਪੂਰਾ ਕਰ ਲਿਆ ਹੈ।
ਨੌਜਵਾਨ ਪਿਸਟਲ ਨਿਸ਼ਾਨੇਬਾਜ਼ ਸੌਰਭ ਨੇ ਇਸ ਪ੍ਰਤੀਯੋਗਿਤਾ ਵਿਚ  ਸੋਨਾ ਤੇ ਵਿਅਕਤੀਗਤ ਸੋਨੇ 'ਤੇ ਕਬਜ਼ ਕੀਤਾ। ਉਸ ਨੇ ਹਮਵਤਨ ਅਰਜੁਨ ਸਿੰਘ ਚੀਮਾ ਤੇ ਅਨਮੋਲ ਜੈਨ ਨਾਲ ਕੁਲ 1731 ਅੰਕ ਹਾਸਲ ਕਰ ਕੇ ਟੀਮ ਲਈ ਸੋਨਾ ਜਿੱਤਿਆ। ਸੌਰਭ ਨੇ ਵਿਅਕਤੀਗਤ ਫਾਈਨਲ ਵਿਚ 239.8 ਦਾ ਸਕੋਰ ਕਰ ਕੇ ਅਰਜੁਨ ਨੂੰ ਦੂਜੇ ਸਥਾਨ 'ਤੇ ਛੱਡਿਆ ਤੇ ਸੋਨਾ ਜਿੱਤਣ ਦੇ ਨਾਲ ਗੋਲਡ ਡਬਲ ਪੂਰਾ ਕੀਤਾ। ਹਾਲਾਂਕਿ ਇਸ ਦੌਰਾਨ ਭਾਰਤੀ ਤਿਕੜੀ ਸਿਰਫ ਇਕ ਅੰਕ ਨਾਲ ਵਿਸ਼ਵ ਤੇ ਏਸ਼ੀਆਈ ਜੂਨੀਅਰ ਰਿਕਾਰਡ ਬਣਾਉਣ ਤੋਂ ਖੁੰਝ ਗਈ।


Related News