ਸੌਰਵ ਨੇ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ''ਚ ਸੋਨ ਤਮਗਾ ਜਿੱਤਿਆ
Sunday, Jul 15, 2018 - 08:38 AM (IST)

ਨਵੀਂ ਦਿੱਲੀ— ਭਾਰਤੀ ਨਿਸ਼ਾਨੇਬਾਜ਼ ਸੌਰਵ ਚੌਧਰੀ ਨੇ ਚੈੱਕ ਗਣਰਾਜ 'ਚ ਖੇਡੀ ਜਾ ਰਹੀ 28ਵੀਂ ਮੀਟਿੰਗ ਆਫ ਸ਼ੂਟਿੰਗ ਹੋਪਸ ਜੂਨੀਅਰ ਕੌਮਾਂਤਰੀ ਚੈਂਪੀਅਨਸ਼ਿਪ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਸ਼ਨੀਵਾਰ ਨੂੰ ਸੋਨ ਤਮਗਾ ਆਪਣੇ ਨਾਂ ਕੀਤਾ।
ਚੌਧਰੀ ਫਾਈਨਲ 'ਚ 245.4 ਦੇ ਸਕੋਰ ਦੇ ਨਾਲ ਚੋਟੀ 'ਤੇ ਰਹੇ ਜਦਕਿ ਰੂਸ ਦੇ ਐਲੇਕਜ਼ੈਂਡਰ ਕੋਨਦ੍ਰਾਸ਼ਿਨ (240) ਅਤੇ ਏਂਟੋਨ ਅਰਿਸਖੋਵ (219.1) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਭਾਰਤ ਦੇ ਅਰਜੁਨ ਚੀਮਾ 195.7 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਰਹੇ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦੇ ਹੋਏ ਟੀਮ ਮੁਕਾਬਲੇ 'ਚ 2 ਸੋਨ ਤਮਗੇ ਹਾਸਲ ਕੀਤੇ।