ਸਤਿਅਨ ਤੇ ਅਰਚਨਾ ਨੇ ਜਿੱਤਿਆ ਮਿਕਸਡ ਡਬਲਜ਼ ਦਾ ਸੋਨ ਤਮਗਾ, ਸ਼ਰਤ ਹਾਰੇ
Monday, Jul 22, 2019 - 01:26 AM (IST)

ਕਟਕ— ਭਾਰਤ ਦੇ ਜੀ ਸਤਿਅਨ ਤੇ ਅਰਚਨਾ ਕਾਮਥ ਦੀ ਜੋੜੀ ਨੇ 21ਵੀਂ ਰਾਸ਼ਟਰਮੰਡਲ ਟੇਬਲ ਟੈਨਿਸ ਮੁਕਾਬਲੇ 'ਚ ਐਤਵਾਰ ਨੂੰ ਮਿਕਸਡ ਡਬਲਜ਼ ਦਾ ਸੋਨ ਤਮਗਾ ਜਿੱਤ ਲਿਆ। ਸਤਿਅਨ ਤੇ ਅਰਚਨਾ ਨੇ ਸਿੰਗਾਪੁਰ ਦੀ ਜੋੜੀ ਪੇਂਗ ਯੂ ਇਨ ਕੋਏਨ ਤੇ ਗੋਈ ਰੂਈ ਜੁਆਨ ਨੂੰ 3-0 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਭਾਰਤੀ ਜੋੜੀ ਨੇ ਇਹ ਮੁਕਾਬਲਾ 11-1, 11-7, 11-4 ਨਾਲ ਆਪਣੇ ਨਾਂ ਕੀਤਾ। ਭਾਰਤ ਦਾ ਮੁਕਾਬਲੇ 'ਚ ਤੀਜਾ ਸੋਨ ਤਮਗਾ ਹੈ। ਇਸ ਵਿਚ ਪੁਰਸ਼ ਸਿੰਗਲ 'ਚ ਭਾਰਤ ਦੇ ਦਿਗਜ ਖਿਡਾਰੀ ਅਚੰਤ ਸ਼ਰਤ ਕਮਲ ਨੂੰ ਕੁਆਰਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਪੇਂਗ ਯੂ ਇਨ ਕੋਏਨ ਨੇ ਸ਼ਰਤ ਨੂੰ 7-11, 9-11, 11-8, 4-11, 11-9, 11-7,12-10 ਨਾਲ ਹਰਾਇਆ। ਸ਼ਰਤ ਨੇ ਇਸ ਮੁਕਾਬਲੇ 'ਚ ਤਿੰਨ ਮੈਚ ਗੁਆਏ।
ਸਤਿਅਨ ਨੇ ਨਾਈਜੀਰੀਆ ਦੇ ਬੋਡ ਅਬੋਦਨ ਨੂੰ 11-7, 11-8, 11-6 ਨਾਲ, ਇੰਗਲੈਂਡ ਦੇ ਥਾਮਸ ਜਾਰਵਿਸ ਨੇ ਭਾਰਤ ਦੇ ਸਨਿਲ ਸ਼ੇਟਟੀ ਨੂੰ 11-5, 11-8, 8-11, 13-11, 12-10 ਨਾਲ ਤੇ ਭਾਰਤ ਦੇ ਹਰਮੀਤ ਦੇਸਾਈ ਨੇ ਸ਼ੀਰਾਮ ਨੂੰ 11-4, 11-8, 6-11, 11-7, 11-8 ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ।