ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਨੇ ਖੋਲਿਆ ਰਾਜ਼, ਦੱਸਿਆ ਆਪਣਾ ਪਸੰਦੀਦਾ ਕ੍ਰਿਕਟਰ

Thursday, Feb 27, 2020 - 11:24 AM (IST)

ਮਾਈਕ੍ਰੋਸਾਫਟ ਦੇ CEO ਸੱਤਿਆ ਨਡੇਲਾ ਨੇ ਖੋਲਿਆ ਰਾਜ਼, ਦੱਸਿਆ ਆਪਣਾ ਪਸੰਦੀਦਾ ਕ੍ਰਿਕਟਰ

ਸਪੋਰਟਸ ਡੈਸਕ— ਮਾਈਕ੍ਰੋਸਾਫਟ ਦੇ ਸੀ. ਈ. ਓ. ਸੱਤਿਆ ਨਡੇਲਾ ਨੂੰ ਜ਼ਿਆਦਾਤਰ ਭਾਰਤੀਆਂ ਦੀ ਤਰ੍ਹਾਂ ਕ੍ਰਿਕਟ ਪਸੰਦ ਹੈ ਪਰ ਜਦੋਂ ਮਾਈ¬ਕ੍ਰੋਸਾਫਟ ਇੰਡੀਆ ਦੇ ਪ੍ਰਧਾਨ ਆਨੰਦ ਮਾਹੇਸ਼ਵਰੀ ਨੇ ‘ਚੈੱਟ’ ਪ੍ਰੋਗਰਾਮ ਦੇ ਦੌਰਾਨ ਸੱਤਿਆ ਨਡੇਲਾ ਨੂੰ  ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਵਿਚਾਲੇ ਕਿਸੇ ਇਕ ਨੂੰ ਚੁਣਣ ਲਈ ਕਿਹਾ ਗਿਆ ਤਾਂ ਨਡੇਲਾ ਨੇ ਦੋਹਾਂ ਨੂੰ ਚੁਣਿਆ।

PunjabKesariਦਰਅਸਲ ਨਡੇਲਾ ਨੇ ਕਿਹਾ, ‘‘ਇਹ ਧਰਮ ਚੁਨਣ ਦੀ ਤਰ੍ਹਾਂ ਹੈ। ਮੈਂ ਕਹਾਂਗਾ ਕਿ ਕਲ ਤੇਂਦੁਲਕਰ ਅਤੇ ਅੱਜ ਵਿਰਾਟ।’’ ਭਾਰਤ ’ਚ ਜੰਮੇ ਇਸ ਅਧਿਕਾਰੀ ਦਾ ਕ੍ਰਿਕਟ ਦੇ ਪ੍ਰਤੀ ਪਿਆਰ ਜਗ ਜ਼ਾਹਰ ਹੈ। ਆਪਣੀ ਕਿਤਾਬ ‘ਹਿੱਟ ਰਿਫਰੈਸ਼’ ’ਚ ਉਨ੍ਹਾਂ ਦੱਸਿਆ ਕਿ ਇਸ ਖੇਡ ਨੇ ਕਿਵੇਂ ਉਨ੍ਹਾਂ ਦੀ ਪੇਸ਼ੇਵਰ ਅਤੇ ਨਿੱਜੀ ਜ਼ਿੰਦਗੀ ’ਤੇ ਪ੍ਰਭਾਵ ਛੱਡਿਆ। ਉਨ੍ਹਾਂ ਨੇ ਆਪਣੀ ਕਿਤਾਬ ’ਚ ਲਿਖਿਆ, ‘‘ਮੈਂ ਕਿਤੇ ਵੀ ਰਹਾਂ ਇਹ ਖੂਬਸੂਰਤ ਖੇਡ ਹਮੇਸ਼ਾ ਮੇਰੇ ਦਿਮਾਗ ’ਚ ਰਹਿੰਦਾ ਹੈ ਜੋ ਕਿ ਖੁਸ਼ੀਆਂ, ਯਾਦਾਂ, ਨਾਟਕੀ ਹਾਲਾਤ ਅਤੇ ਉਤਰਾਅ-ਚੜ੍ਹਾਅ ਅਤੇ ਬੇਸ਼ੁਮਾਰ ਸੰਭਾਵਨਾਵਾਂ ਵਾਂਗ ਹੈ।

ਨਡੇਲਾ ਨੇ ਮਾਹੇਸ਼ਵਰੀ ਦੇ ਨਾਲ ਗੱਲਬਾਤ ਦੇ ਦੌਰਾਨ ਅਨਿਲ ਕੁੰਬਲੇ ਦੇ ਨਾਲ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਕੁੰਬਲੇ ਨੇ ਸਪੇਕਟਾਕਾਮ ਟੈਕਨਾਲੋਜੀ ਨਾਂ ਦੇ ਸਟਾਰਟਰ ਅਪ ਕੰਪਨੀ ਖੋਲ੍ਹੀ ਹੈ। ਨਡੇਲਾ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਗੇਂਦਬਾਜ਼ੀ ਕਰਨ ਦਾ ਮੌਕਾ ਦਿੱਤਾ ਅਤੇ ਮੈਂ ਛੱਕਾ ਜੜ ਦਿੱਤਾ, ਮੈਨੂੰ ਆਪਣੀ ਜ਼ਿੰਦਗੀ ’ਚ ਸਿਰਫ ਉਸੇ ਸਮੇਂ ਅਜਿਹਾ ਕਰਨ ਦਾ ਮੌਕਾ ਮਿਲਿਆ ਜੋ ਕਿ ਆਪਣਾ ਸੁਪਨਾ ਜਿਊਣ ਦੀ ਤਰ੍ਹਾਂ ਸੀ।’’


author

Tarsem Singh

Content Editor

Related News