ਸਾਤਵਿਕਸਾਈਰਾਜ-ਚਿਰਾਗ ਨੇ ਫਰੈਂਚ ਓਪਨ ਦੇ ਸੈਮੀਫਾਈਨਲ 'ਚ ਬਣਾਈ ਜਗ੍ਹਾ

10/26/2019 9:54:46 AM

ਸਪੋਰਸਟ ਡੈਸਕ— ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਸ਼ਾਨਦਾਰ ਜਿੱਤ ਹਾਸਲ ਕਰ ਫਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲ ਦੇ ਸੈਮੀਫਾਈਨਲ 'ਚ ਦਾਖਲ ਕਰ ਲਿਆ।PunjabKesari

ਸਾਤਵਿਕਸਾਈਰਾਜ ਰੰਕੀਰੇਡੀ ਅਤੇ ਚਿਰਾਗ ਸ਼ੈੱਟੀ ਨੇ ਦੂਜੇ ਦੌਰ 'ਚ ਦੂਜੀ ਸੀਡ ਜੋੜੀ ਇੰਡੋਨੇਸ਼ੀਆ ਦੇ ਮੁਹੰਮਦ ਅਹਿਸਾਨ ਅਤੇ ਹੇਂਡਰਾ ਸੇਤੀਯਾਵਾਨ ਨੂੰ ਹਰਾਇਆ ਸੀ ਅਤੇ ਕੁਆਟਰ ਫਾਈਨਲ 'ਚ ਅੱਜ ਉਨ੍ਹਾਂ ਨੇ ਡੈਨਮਾਕਰ ਦੀ ਜੋੜੀ ਕਿਮ ਐਸਟਰਪ ਅਤੇ ਐਂਡਰਸ ਰਾਸਮੁਸੇਨ ਨੂੰ 39 ਮਿੰਟ 'ਚ 21-13, 22-20 ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ। ਭਾਰਤੀ ਜੋੜੀ ਦੀ ਡੈਨਮਾਕਰ ਦੀ ਜੋੜੀ ਦੇ ਖਿਲਾਫ ਤਿੰਨ ਮੁਕਾਬਲਿਆਂ 'ਚ ਇਹ ਪਹਿਲੀ ਜਿੱਤ ਹੈ।