ਸਾਤਵਿਕ-ਚਿਰਾਗ ਚੀਨ ਓਪਨ ਦੇ ਸੈਮੀਫਾਈਨਲ 'ਚ ਪਹੁੰਚੇ

11/08/2019 1:52:17 PM

ਸਪੋਰਟਸ ਡੈਸਕ— ਸਾਤਵਿਕਸਾਈਰਾਜ ਰੇਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਡਬਲ ਜੋੜੀ ਨੇ ਸ਼ੁੱਕਰਵਾਰ ਨੂੰ ਇੱਥੇ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਦਾਖਲ ਕਰਕੇ ਇਸ ਬੀ. ਡਬਲੀਊੂ.ਐੱਫ. ਵਰਲਡ ਟੂਰ ਸੁਪਰ 750 ਮੁਕਾਬਲੇ 'ਚ ਭਾਰਤੀ ਉਮੀਦ ਬਰਕਰਾਰ ਰੱਖੀ। ਭਾਰਤ ਦੀ ਗੈਰ ਦਰਜੇ ਦੀ ਜੋੜੀ ਨੇ ਕੁਆਰਟਰ ਫਾਈਨਲ 'ਚ ਲਈ ਜੁਨ ਹੋਈ ਅਤੇ ਲਿਉ ਯੂ ਚੇਨ ਦੀ ਸਥਾਨਕ ਜੋੜੀ ਨੂੰ 43 ਮਿੰਟ 'ਚ 21-19,21-15 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਸ਼ਨੀਵਾਰ ਨੂੰ ਸੈਮੀਫਾਈਨਲ 'ਚ ਟਾਪ ਦਰਜੇ ਦੀ ਵਰਲਡ ਨੰਬਰ ਇਕ ਇੰਡੋਨੇਸ਼ੀਆਈ ਜੋੜੀ ਮਾਰਕਸ ਫਰਨਾਲਡੀ ਗਿਡਯੋਨ ਅਤੇ ਕੇਵਿਨ ਸੰਜੈ ਸੁਕਾਮੁਲਜੋ ਨਾਲ ਭਿੜਣਗੇ।

PunjabKesari

ਵਰਲਡ 'ਚ ਨੌਵੇਂ ਨੰਬਰ ਦੀ ਭਾਰਤੀ ਜੋੜੀ ਪਿਛਲੇ ਮਹੀਨੇ ਫਰੈਂਚ ਓਪਨ ਦੇ ਫਾਈਨਲ 'ਚ ਇੰਡੋਨੇਸ਼ੀਆਈ ਜੋੜੀ ਤੋਂ ਹਾਰ ਗਈ ਸੀ। ਕੁਆਰਟਰ ਫਾਈਨਲ 'ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ ਪਰ ਅੰਤ 'ਚ ਸਾਤਵਿਕ ਅਤੇ ਚਿਰਾਗ ਤੀਜੇ ਦਰਜੇ ਦੀ ਚੀਨੀ ਜੋੜੀ ਨੂੰ ਹਰਾਉਣ 'ਚ ਸਫਲ ਰਹੇ। ਪਹਿਲੀ ਗੇਮ 'ਚ ਅੰਤ ਤਕ ਦੋਵੇਂ ਜੋੜੀਆਂ ਮੁਕਾਬਲਾ 'ਤੇ ਅੱਗੇ ਤੱਕ ਵਧੀਆਂ, ਜਦ ਕਿ ਦੂੱਜੀ ਗੇਮ 'ਚ ਇਕ ਸਮੇਂ ਸਕੋਰ ਬਰਾਬਰੀ 'ਤੇ ਸੀ। ਸਾਤਵਿਕ ਅਤੇ ਚਿਰਾਗ ਨੇ ਚੀਨੀ ਖਿਡਾਰੀਆਂ ਦੀ ਕੁਝ ਗਲਤੀਆਂ ਦਾ ਫਾਇਦਾ ਚੁੱਕ ਕੇ ਲਗਾਤਾਰ ਛੇ ਅੰਕ ਬਣਾ ਕੇ ਮੈਚ ਆਪਣੇ ਨਾਂ ਕੀਤਾ। ਟੂਰਨਾਮੈਂਟ 'ਚ ਭਾਰਤ ਦੇ ਹੋਰ ਬਾਕੀ ਦੇ ਖਿਡਾਰੀ ਪਹਿਲਾਂ ਹੀ ਬਾਹਰ ਹੋ ਗਏ ਸਨ।


Related News