ਸਾਤਵਿਕ-ਚਿਰਾਗ ਦੀ ਜੋੜੀ ਸਿੰਗਾਪੁਰ ਓਪਨ ਦੇ ਸ਼ੁਰੂਆਤੀ ਦੌਰ ’ਚ ਉਲਟਫੇਰ ਦਾ ਸ਼ਿਕਾਰ

05/28/2024 7:36:50 PM

ਸਿੰਗਾਪੁਰ–ਸਾਤਵਿਕ ਸਾਈਰਾਜ ਰੈਂਕੀ ਰੈੱਡੀ ਤੇ ਚਿਰਾਗ ਸ਼ੈੱਟੀ ਦੀ ਦੀ ਦੁਨੀਆ ਦੀ ਨੰਬਰ ਇਕ ਪੁਰਸ਼ ਜੋੜੀ ਨੂੰ ਮੰਗਲਵਾਰ ਨੂੰ ਇੱਥੇ ਸਿੰਗਾਪੁਰ ਓਪਨ ਬੈਡਮਿੰਟਨ ਦੇ ਸ਼ੁਰੂਆਤੀ ਦੌਰ ਵਿਚ ਡੈੱਨਮਾਰਕ ਕੇ ਡੇਨੀਅਲ ਲੁੰਡਗਾਰਡ ਤੇ ਮੈਡਸ ਵੇਸਟਗਾਰਡ ਵਿਰੁੱਧ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ।
ਪੈਰਿਸ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਦੇ ਪ੍ਰਮੁੱਖ ਦਾਅੇਵਾਦਾਰਾਂ ਵਿਚੋਂ ਇਕ ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਥਾਈਲੈਂਡ ਓਪਨ ਸੁਪਰ-500 ਦਾ ਖਿਤਾਬ ਜਿੱਤਿਆ ਸੀ। ਭਾਰਤੀ ਜੋੜੀ ਹਾਲਾਂਕਿ ਵਿਸ਼ਵ ਰੈਂਕਿੰਗ ਵਿਚ 34ਵੇਂ ਸਥਾਨ ’ਤੇ ਕਾਬਜ਼ ਜੋੜੀ ਵਿਰੁੱਧ 47 ਮਿੰਟ ਦੇ ਸੰਘਰਸ਼ ਵਿਚ 20-22, 18-21 ਨਾਲ ਹਾਰ ਗਈ।
ਇਸ ਸੁਪਰ 750 ਪੱਧਰ ਦੇ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਇਸ ਜੋੜੀ ਤੋਂ ਇਲਾਵਾ ਹੋਰਨਾਂ ਭਾਰਤੀ ਖਿਡਾਰੀਆਂ ਨੂੰ ਵੀ ਨਿਰਾਸ਼ਾ ਦਾ ਸਾਮਹਣਾ ਕਰਨਾ ਪਿਆ। ਆਕਰਸ਼ੀ ਕਸ਼ਯਪ ਤੇ ਪ੍ਰਿਆਂਸ਼ੂ ਰਾਜਾਵਤ ਵੀ ਆਪਣੇ-ਆਪਣੇ ਵਰਗ ’ਚ ਪਹਿਲੇ ਦੌਰ ਦਾ ਅੜਿੱਕਾ ਪਾਰ ਕਰਨ ਵਿਚ ਅਸਫਲ ਰਹੇ। ਮਹਿਲਾ ਸਿੰਗਲਜ਼ ਰੈਂਕਿੰਗ ਵਿਚ 41ਵੇਂ ਸਥਾਨ ’ਤੇ ਕਾਬਜ਼ ਆਕਰਸ਼ੀ ਨੂੰ ਥਾਈਲੈਂਡ ਦੀ ਪੋਰਨਪਿਚਾ ਚੋਈਕੇਵੋਂਗ ਹੱਥੋਂ 7-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਪੁਰਸ਼ ਸਿੰਗਲਜ਼ ਵਿਚ42ਵੀਂ ਰੈਂਕਿੰਗ ਦੇ ਖਿਡਾਰੀ ਰਾਜਾਵਤ ਨੇ ਹਾਂਗਕਾਂਗ ਦੇ ਲੀ ਚੇਓਕ ਪਿਯੂ ਹੱਥੋਂ ਨੇੜਲੇ ਮੁਕਾਬਲੇ ਵਿਚ 21-23, 19-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


Aarti dhillon

Content Editor

Related News