ਟੋਕੀਓ ਓਲੰਪਿਕ : ਟੇਬਲ ਟੈਨਿਸ ਖਿਡਾਰੀ ਸਾਥੀਆਨ ਦੂਜੇ ਦੌਰ ਦਾ ਮੁਕਾਬਲਾ ਹਾਰੇ

07/25/2021 12:34:05 PM

ਟੋਕੀਓ– ਭਾਰਤ ਦੇ ਗਿਆਨਸ਼ੇਖਰਨ ਸਾਥੀਆਨ ਟੋਕੀਓ ਓਲੰਪਿਕਸ ਦੀ ਟੇਬਲ ਟੈਨਿਸ ਮੁਕਾਬਲੇ ਦੇ ਪੁਰਸ਼ ਸਿੰਗਲ ਵਰਗ ਦੇ ਦੂਜੇ ਦੌਰ ’ਚ ਹਾਂਗਕਾਂਗ ਦੇ ਲਾਮ ਸਿਯੂ ਹਾਂਗ ਤੋਂ 7 ਗੇਮ ਦੇ ਕਰੀਬੀ ਮੁਕਾਬਲੇ ’ਚ ਹਾਰ ਗਏ। ਪਹਿਲੇ ਗੇਮ ’ਚ ਪਿੱਛੜਨ ਦੇ ਬਾਅਦ ਸਾਥੀਆਨ ਨੇ ਵਾਪਸੀ ਕੀਤੀ ਪਰ ਉਸ ਲੈਅ ਨੂੰ ਹਾਸਲ ਨਾ ਸਰ ਸਕੇ। ਵਿਰੋਧੀ ਖਿਡਾਰੀ ਨੇ ਉਨ੍ਹਾਂ ਨੂੰ 11-7, 7-11, 4-11, 5-11, 11-9, 12-10, 11-6 ਨਾਲ ਹਰਾਇਆ। ਆਪਣਾ ਪਹਿਲਾ ਓਲੰਪਿਕ ਖੇਡ ਰਹੇ ਸਾਥੀਆਨ ਦਾ ਇਸ ਤੋਂ ਪਹਿਲਾਂ ਲਾਮ ਦੇ ਖ਼ਿਲਾਫ਼ ਰਿਕਾਰਡ 2-0 ਦਾ ਸੀ।

ਜ਼ਿਕਰਯੋਗ ਹੈ ਕਿ ਖੇਡਾਂ ਦੇ ਮਹਾਕੁੰਭ ਟੋਕੀਓ ਓਲੰਪਿਕ ਦਾ 23 ਜੁਲਾਈ ਤੋਂ ਆਗਾਜ਼ ਹੋਇਆ ਹੈ। ਖੇਡਾਂ ਦੇ ਇਸ ਮਹਾਆਯੋਜਨ ’ਚ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆ ਹਿੱਸਾ ਲੈ ਰਹੇ ਹਨ। ਭਾਰਤ ਵੱਲੋਂ ਮੀਰਬਾਈ ਚਾਨੂੰ ਨੇ ਵੇਟਲਿਫਟਿੰਗ ’ਚ ਚਾਂਦੀ ਦਾ ਤਮਗ਼ਾ ਜਿੱਤ ਕੇ ਟੋਕੀਓ ਓਲੰਪਿਕ ’ਚ ਭਾਰਤ ਦਾ ਤਮਗ਼ੇ ਦਾ ਖ਼ਾਤਾ ਖੋਲਿਆ ਹੈ। ਅੱਜ ਪੀ. ਵੀ. ਸਿੰਧੂ ਨੇ ਵੀ ਬੈਡਮਿੰਟਨ ਦੇ ਮਹਿਲਾ ਸਿੰਗਲ ਵਰਗ ’ਚ ਜਿੱਤ ਦਰਜ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਦੁਨੀਆ ਦੀ ਸਤਵੇਂ ਨੰਬਰ ਦੀ ਖਿਡਾਰੀ ਸਿੰਧੂ ਦਾ ਸਾਹਮਣਾ ਹੁਣ ਹਾਂਗਕਾਂਗ ਦੀ ਚਿਯੁੰਗ ਏਂਗਾਨ ਯਿ ਨਾਲ ਹੋਵੇਗਾ ਜੋ ਵਿਸ਼ਵ ਰੈਂਕਿੰਗ ’ਚ 34ਵੇਂ ਸਥਾਨ ’ਤੇ ਹੈ।


Tarsem Singh

Content Editor

Related News