ਸਾਥਿਆਨ ਨੇ ਓਲੰਪਿਕ ’ਚ ਇਸਤੇਮਾਲ ਹੋਣ ਵਾਲੀ ਟੇਬਲ ਟੈਨਿਸ ਟੇਬਲ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
Saturday, May 08, 2021 - 02:22 AM (IST)
ਨਵੀਂ ਦਿੱਲੀ– ਭਾਰਤ ਦਾ ਸਟਾਰ ਟੇਬਲ ਟੈਨਿਸ ਖਿਡਾਰੀ ਜੀ. ਸਾਥਿਆਨ ਆਪਣੀਆਂ ਪਹਿਲੀਆਂ ਓਲੰਪਿਕ ਲਈ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ ਹੈ ਅਤੇ ਉਸ ਨੇ ਸਰਕਾਰ ਤੋਂ ਟੋਕੀਓ ਓਲੰਪਿਕ ਵਿਚ ਇਸਤੇਮਾਲ ਹੋਣ ਵਾਲੀ ਟੇਬਲ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਸਾਥਿਆਨ ਨੇ ਮਾਰਚ ਵਿਚ ਦੋਹਾ ਵਿਚ ਏਸ਼ੀਆਈ ਓਲੰਪਿਕ ਖੇਡਾਂ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਜਿੱਤ ਦਰਜ ਕਰਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ।
ਇਹ ਖ਼ਬਰ ਪੜ੍ਹੋ- ਧੋਨੀ ਦੇ ਘਰ ਆਇਆ ਨਵਾਂ ਮਹਿਮਾਨ, ਪਤਨੀ ਸਾਕਸ਼ੀ ਨੇ ਸ਼ੇਅਰ ਕੀਤੀ ਵੀਡੀਓ
ਉਸ ਨੇ ਕਿਹਾ,‘‘ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਓਲੰਪਿਕ ਵਿਚ ਇਸਤੇਮਾਲ ਹੋਣ ਵਾਲੀ ਟੇਬਲ ਟੈਨਿਸ ਦੀ ਟੇਬਲ ਮਿਲ ਜਾਵੇ। ਇਸ ਨਾਲ ਤਿਆਰੀ ਹੋਰ ਮਜ਼ਬੂਤ ਹੋਵੇਗੀ। ਮੈਂ ਸਾਨ ਈ. ਡਬਲਯੂ. ਐਡਵਾਂਸ ਟੇਬਲ ਚਾਹੁੰਦਾ ਹਾਂ ਕਿਉਂਕਿ ਉਹ ਓਲੰਪਿਕ ਵਿਚ ਇਸਤੇਮਾਲ ਹੋਵੇਗੀ। ਮੈਂ ਟਾਰਗੈੱਟ ਓਲੰਪਿਕ ਪੋਡੀਅਮ ਸਕੀਮ (ਟਾਪਸ) ਨੂੰ ਪ੍ਰਸਤਾਵ ਦੇ ਦਿੱਤਾ ਹੈ। ਇਹ ਟੇਬਲ ਕਿਸੇ ਪ੍ਰਤੀਯੋਗਿਤਾ ਵਿਚ ਇਸਤੇਮਾਲ ਨਹੀਂ ਕੀਤੀ ਗਈ ਹੈ।’’ ਸਾਥਿਆਨ ਨੇ ਕਿਹਾ ਕਿ ਉਹ ਆਪਣੀ ਖੇਡ ਵਿਚ ਵਿਲੱਖਣਤਾ ਲਿਆਉਣ ਦੀ ਕੋਸ਼ਿਸ਼ ਵਿਚ ਰੁਝਾ ਹੈ। ਉਸ ਨੇ ਕਿਹਾ, ‘‘ਅਸੀਂ ਤਕਨੀਕੀ ਪਹਿਲੂਆਂ ’ਤੇ ਕੰਮ ਕਰ ਰਹੇ ਹਾਂ। ਮੈਂ ਸਪੀਡ ਅਭਿਆਸ ਵਿਚ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ ਪਰ ਆਪਣੀਆਂ ਸ਼ਾਟਾਂ ਵਿਚ ਮੈਨੂੰ ਹੋਰ ਦਮ-ਖਮ ਲਿਆਉਣਾ ਪਵੇਗਾ। ਉਸ ’ਤੇ ਮਿਹਨਤ ਜਾਰੀ ਹੈ।’’
ਇਹ ਖ਼ਬਰ ਪੜ੍ਹੋ- ਟੀ-20 ਵਿਸ਼ਵ ਕੱਪ ਦੇ ਤਿੰਨ ਯੂਰਪੀਅਨ ਕੁਆਲੀਫਾਇਰ ਰੱਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।