ਸਰਫਰਾਜ਼ ਦੇ ਬੇਟੇ ਨੇ ਕੀਤੀ ਹਸਨ ਅਲੀ ਦੀ ਨਕਲ, ਲੋਕਾਂ ਨੇ ਕਿਹਾ- ਨਾਂ ਕਰੇਗਾ ਰੋਸ਼ਨ (ਵੀਡੀਓ)

Tuesday, Feb 25, 2020 - 08:07 PM (IST)

ਸਰਫਰਾਜ਼ ਦੇ ਬੇਟੇ ਨੇ ਕੀਤੀ ਹਸਨ ਅਲੀ ਦੀ ਨਕਲ, ਲੋਕਾਂ ਨੇ ਕਿਹਾ- ਨਾਂ ਕਰੇਗਾ ਰੋਸ਼ਨ (ਵੀਡੀਓ)

ਜਲੰਧਰ— ਪਾਕਿਸਤਾਨ 'ਚ ਚੱਲ ਰਹੀ ਟੀ-20 ਲੀਗ ਪੀ. ਐੱਸ. ਐੱਲ. 'ਚ ਇਕ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਬੱਚਾ ਪੀ. ਐੱਸ. ਐੱਲ. ਮੈਚ ਤੋਂ ਬਾਅਦ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੀ ਤਰ੍ਹਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਪਾਕਿਸਤਾਨ ਦੀ ਸਾਬਕਾ ਮਹਿਲਾ ਕ੍ਰਿਕਟ ਖਿਡਾਰੀ ਤੇ ਮੌਜੂਦਾ ਸਮੇਂ 'ਚ ਪੀ. ਐੱਸ. ਐੱਲ. 'ਚ ਕੁਮੇਂਟਰੀ ਕਰ ਰਹੀ ਉਰੋਜ਼ ਮੁਮਤਾਜ਼ ਖਾਨ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।


ਵੀਡੀਓ 'ਚ ਬੱਚਾ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਦੇ ਜਸ਼ਨ ਮਨਾਉਣ ਦੇ ਤਰੀਕੇ ਨੂੰ ਨਕਲ ਕਰ ਰਿਹਾ ਹੈ। ਇਸ 'ਤੇ ਉਰੋਜ਼ ਨੇ ਲਿਖਿਆ ਕਿ ਤੁਸੀਂ ਜਿਸ ਬੱਚੇ ਨੂੰ ਮੈਦਾਨ 'ਚ ਦੇਖ ਰਹੇ ਹੋ ਉਸ ਨੇ ਆਪਣੇ ਚਾਚਾ ਦੇ ਟ੍ਰੇਡਮਾਰਕ ਸੈਲੀਬ੍ਰੇਸ਼ਨ ਨੂੰ ਉਸੇ ਅੰਦਾਜ਼ 'ਚ ਕੋਪੀ ਕੀਤਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਭਵਿੱਖ 'ਚ ਹਸਨ ਅਲੀ ਦੀ ਨਕਲ ਕਰਨ ਵਾਲੇ ਬੱਚੇ ਪਾਕਿਸਤਾਨ ਦੇ ਆਉਣ ਵਾਲੇ ਸਟਾਰ ਹਨ।

PunjabKesari
ਮੈਦਾਨ 'ਤੇ ਹਸਨ ਅਲੀ ਦੀ ਨਕਲ ਕਰਨ ਵਾਲਾ ਇਹ ਬੱਚਾ ਕੋਈ ਹੋਰ ਨਹੀਂ ਬਲਕਿ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਦਾ ਬੇਟਾ ਹੈ। ਸਰਫਰਾਜ਼ ਦੀ ਹੀ ਕਪਤਾਨੀ 'ਚ ਪਾਕਿਸਤਾਨ ਨੇ 2017 'ਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਚੈਂਪੀਅਨਸ ਟਰਾਫੀ ਦੇ ਦੌਰਾਨ ਹੀ ਹਸਨ ਅਲੀ ਦਾ ਵਿਕਟ ਹਾਸਲ ਕਰਨ 'ਤੇ ਜਸ਼ਨ ਮਨਾਉਣ ਦਾ ਤਰੀਕਾ ਬਹੁਤ ਪ੍ਰਸਿੱਧ ਹੋਇਆ ਸੀ।

PunjabKesari


author

Gurdeep Singh

Content Editor

Related News