ਸਰਦੇਸਾਈ ਨੇ ਦਿਲਾਈ ਸੀ ਭਾਰਤ ਨੂੰ ਵੈਸਟਇੰਡੀਜ਼ ''ਤੇ ਪਹਿਲੀ ਜਿੱਤ

08/08/2017 5:23:33 PM

ਨਵੀਂ ਦਿੱਲੀ—ਵੈਸਟਇੰਡੀਜ਼ ਖਿਲਾਫ ਟੈਸਟ ਕ੍ਰਿਕਟ 'ਚ ਭਾਰਤੀ ਟੀਮ ਜੇਕਰ ਪਹਿਲੀ ਜਿੱਤ ਹਾਸਲ ਕਰਨ 'ਚ ਕਾਮਯਾਬ ਹੋ ਸਕੀ ਤਾਂ ਉਸ 'ਚ ਖੱਬੇ ਹੱਥ ਦੇ ਬੱਲੇਬਾਜ਼ ਦਿਲੀਪ ਸਰਦੇਸਾਈ ਨੇ ਮਹੱਤਵਪੂਰਨ ਭੂਮੀਕਾ ਨਿਭਾਈ ਸੀ। ਭਾਰਤ ਦੇ ਇਸ ਦਿੱਗਜ ਖਿਡਾਰੀ ਦਾ ਮੰਗਲਵਾਰ ਨੂੰ ਹੀ ਮਤਲਬ ਕਿ 8 ਅਗਸਤ 1940 ਨੂੰ ਗੋਆ 'ਚ ਜਨਮ ਹੋਇਆ ਸੀ।1971 'ਚ ਵਿੰਡੀਜ਼ ਦੀ ਧਰਤੀ 'ਤੇ ਭਾਰਤੀ ਟੀਮ ਨੇ ਦਿਲੀਪ ਸਰਦੇਸਾਈ ਦੀ 112 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਦੀ ਮਦਦ ਨਾਲ ਦੂਜੇ ਟੈਸਟ 'ਚ ਜਿੱਤ ਦਰਜ ਕੀਤੀ ਸੀ। 
ਵੈਸਟਇੰਡੀਜ਼ ਖਿਲਾਫ ਇਸ ਦੌਰੇ ਦੇ ਪਹਿਲੇ ਟੈਸਟ 'ਚ ਉਨ੍ਹਾਂ ਨੇ ਦੋਹਰਾ ਸੈਂਕੜਾ ਲਗਾਇਆ ਸੀ। ਭਾਰਤ ਨੇ ਇਹ ਪੰਜ ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਆਪਣੇ ਨਾਮ ਕੀਤੀ ਸੀ। ਇਸ ਸੀਰੀਜ਼ ਦੇ ਚੌਥੇ ਟੈਸਟ 'ਚ ਵੀ ਸਰਦੇਸਾਈ ਨੇ 150 ਦੌੜਾਂ ਦੀ ਪਾਰੀ ਖੇਡੀ ਸੀ। ਇਸ ਸੀਰੀਜ਼ 'ਚ ਸਰਦੇਸਾਈ 642 ਦੌੜਾਂ ਬਣਾਕੇ ਭਾਰਤ ਵਲੋਂ ਦੂਜੇ ਸਰਵਸ਼੍ਰੇਸ਼ਠ ਸਕੋਰਰ ਬਣੇ ਸੀ। ਇਸ ਸੀਰੀਜ਼ 'ਤੇ ਭਾਰਤ ਦੇ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਵੀ 774 ਦੌੜਾਂ ਬਣਾਈਆਂ ਸਨ। ਗਾਵਸਕਰ ਨੇ ਇਸ ਸੀਰੀਜ਼ 'ਚ ਚਾਰ ਸੈਂਕੜੇ ਅਤੇ ਇਕ ਦੋਹਰਾ ਸੈਂਕੜਾ ਲਗਾਇਆ ਸੀ।
ਸਰਦੇਸਾਈ ਨੇ ਟੈਸਟ ਕ੍ਰਿਕਟ ਕਰੀਅਰ ਦੀ ਸ਼ੁਰੂਆਤ 1961 'ਚ ਕਾਨਪੁਰ 'ਚ ਇੰਗਲੈਂਡ ਖਿਲਾਫ ਕੀਤੀ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੇ 30 ਮੈਚਾਂ ਦੀਆਂ ਪਾਰੀਆਂ 'ਚ 39.23 ਦੀ ਔਸਤ ਨਾਲ 2001 ਦੌੜਾਂ ਬਣਾਈਆਂ ਸਨ। ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 212 ਦੌੜਾਂ ਰਿਹਾ। ਉਨ੍ਹਾਂ ਦੇ ਨਾਮ ਪੰਜ ਸੈਂਕੜੇ ਅਤੇ 9 ਅਰਧ ਸੈਂਕੜੇ ਦਰਜ ਹਨ। ਸਰਦੇਸਾਈ ਨੇ ਬੰਬਈ ਵਲੋਂ ਖੇਡਦੇ ਹੋਏ 179 ਫਸਟ ਕਲਾਸ ਮੈਚਾਂ ਦੀਆਂ 271 ਪਾਰੀਆਂ 'ਚ 10230 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਨੇ 25 ਸੈਂਕੜੇ ਅਤੇ 56 ਅਰਧ ਸੈਂਕੜੇ ਲਗਾਏ।


Related News