ਸਰਦਾਰ ਸਿੰਘ ਨੂੰ ਭਾਰਤ ਏ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਕੀਤਾ ਗਿਆ ਨਿਯੁਕਤ

Tuesday, Mar 08, 2022 - 05:25 PM (IST)

ਸਰਦਾਰ ਸਿੰਘ ਨੂੰ ਭਾਰਤ ਏ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਕੀਤਾ ਗਿਆ ਨਿਯੁਕਤ

ਚੰਡੀਗੜ੍ਹ (ਵਾਰਤਾ)- ਭਾਰਤੀ ਪੁਰਸ਼ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ), ਬੈਂਗਲੁਰੂ ਵਿਖੇ ਸ਼ੁਰੂ ਹੋਣ ਵਾਲੇ ਰਾਸ਼ਟਰੀ ਕੈਂਪ ਲਈ ਭਾਰਤ ਏ ਪੁਰਸ਼ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।

ਹਰਿਆਣਾ ਪੁਲਸ ਦੇ ਡਾਇਰੈਕਟਰ ਜਨਰਲ ਪੀਕੇ ਅਗਰਵਾਲ ਨੇ ਕਿਹਾ, “ਹਰਿਆਣਾ ਪੁਲਸ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡਾ ਅਧਿਕਾਰੀ ਮੁੱਖ ਕੋਚ ਦੇ ਰੂਪ ਵਿਚ ਰਾਸ਼ਟਰੀ ਪੱਧਰ ਦੇ ਕੋਚਿੰਗ ਪ੍ਰੋਗਰਾਮ ਵਿਚ ਸ਼ਾਮਲ ਹੋਵੇਗਾ। ਅਸੀਂ ਸਰਦਾਰ ਸਿੰਘ ਦੇ ਤਜ਼ਰਬੇ, ਤਕਨੀਕੀ ਜਾਣਕਾਰੀ ਅਤੇ ਵਿਸ਼ਵ ਪੱਧਰੀ ਸਮਰੱਥਾਵਾਂ ਦੇ ਭੰਡਾਰ ਨੂੰ ਦੇਖਿਆ ਹੈ, ਜਿਸ ਨਾਲ ਉਭਰਦੀ ਪ੍ਰਤਿਭਾ ਨੂੰ ਲਾਭ ਹੋਵੇਗਾ, ਜਿਸ ਨਾਲ ਭਾਰਤੀ ਹਾਕੀ ਕਈ ਗੁਣਾ ਮਜ਼ਬੂਤ ​​ਹੋਵੇਗੀ।'

ਵਰਨਣਯੋਗ ਹੈ ਕਿ ਓਲੰਪੀਅਨ ਸਰਦਾਰ ਸਿੰਘ ਇਸ ਸਮੇਂ ਹਰਿਆਣਾ ਪੁਲਸ ਵਿਚ ਉਪ ਪੁਲਸ ਕਪਤਾਨ ਦੇ ਅਹੁਦੇ 'ਤੇ ਤਾਇਨਾਤ ਹਨ। ਹਾਕੀ ਵਿਚ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਰਾਜੀਵ ਗਾਂਧੀ ਖੇਲ ਰਤਨ ਅਵਾਰਡ, ਪਦਮ ਸ਼੍ਰੀ ਅਤੇ ਅਰਜੁਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।


author

cherry

Content Editor

Related News