ਸਰਬਜੀਤ ਕੌਰ ਨੇ ਨੈਸ਼ਨਲ ਪੱਧਰੀ ਡਰਾਗੋਨ ਬੋਟ (ਕਿਸ਼ਤੀ ਰੇਸ) ’ਚ ਸੋਨ ਅਤੇ ਕਾਂਸੀ ਤਮਗੇ ਜਿੱਤੇ

Monday, May 30, 2022 - 01:26 PM (IST)

ਸਰਬਜੀਤ ਕੌਰ ਨੇ ਨੈਸ਼ਨਲ ਪੱਧਰੀ ਡਰਾਗੋਨ ਬੋਟ (ਕਿਸ਼ਤੀ ਰੇਸ) ’ਚ ਸੋਨ ਅਤੇ ਕਾਂਸੀ ਤਮਗੇ ਜਿੱਤੇ

ਭਵਾਨੀਗੜ੍ਹ (ਕਾਂਸਲ)-ਮੱਧ ਪ੍ਰਦੇਸ਼ ਦੇ ਭੋਪਾਲ ਵਿਖੇ ਲੋਵਰ ਲੇਕ ’ਚ ਹੋਈ 10ਵੀ ਨੈਸ਼ਨਲ ਆਈ.ਸੀ.ਐਫ. ਡਰਾਗੋਨ ਬੋਟ (ਕਿਸ਼ਤੀ ਰੇਸ) ਰੇਸਿੰਗ ਚੈਂਪੀਅਨਸ਼ਿਪ ’ਚ ਨੇੜਲੇ ਪਿੰਡ ਬਾਲਦ ਖੁਰਦ ਦੇ ਇਕ ਆਮ ਕਿਸਾਨ ਪਰਿਵਾਰ ਦੀ ਧੀ ਸਰਬਜੀਤ ਕੌਰ ਪੁੱਤਰੀ ਸੰਤ ਸਿੰਘ ਵੱਲੋਂ ਦੋ ਵੱਖ ਵੱਖ ਇਵੈਂਟਾਂ ’ਚੋਂ ਗੋਲਡ ਅਤੇ ਕਾਂਸੀ ਦੇ ਤਮਗੇ ਜਿੱਤੇ ਗਏ। ਸਰਬਜੀਤ ਕੌਰ ਦੀ ਇਸ ਉਪਲੱਬਧੀ ਨੇ ਆਪਣੇ ਮਾਤਾ-ਪਿਤਾ, ਇਲਾਕੇ ਅਤੇ ਕਾਲਜ਼ ਦਾ ਨਾਂ ਰੌਸ਼ਨ ਕੀਤਾ ਹੈ ਤੇ ਇਲਾਕੇ ’ਚ ਭਾਰੀ ਖੁਸ਼ੀ ਦੀ ਲਹਿਰ ਪਾਈ ਗਈ ਹੈ। ਉਸ ਦੀ ਇਸ ਪ੍ਰਾਪਤੀ ਤੋਂ ਬਾਅਦ ਘਰ ਪਰਤਨ 'ਤੇ ਪਰਿਵਾਰ ਵਾਲਿਆਂ ਤੇ ਪਿੰਡ ਵਾਸੀਆਂ ਵਲੋਂ ਪੂਰੇ ਜੋਸ਼ੋ-ਖ਼ਰੋਸ਼ ਨਾਲ ਉਸ ਦਾ ਸਵਾਗਤ ਕੀਤਾ ਗਿਆ ਹੈ। ਉਸ ਦੀ ਇਹ ਸਫਲਤਾ ਹੋਰਨਾਂ ਯੁਵਾ ਖਿਡਾਰੀਆਂ ਨੂੰ ਉਤਸ਼ਾਹਤ ਕਰੇਗੀ।


author

Tarsem Singh

Content Editor

Related News