ਸ਼੍ਰੀਲੰਕਾ ਖ਼ਿਲਾਫ਼ ਮੁਕਾਬਲੇ ਤੋਂ ਪਹਿਲਾਂ ਭਾਰਤ ਨੂੰ ਲੱਗਾ ਝਟਕਾ, ਸੰਜੂ ਸੈਮਸਨ ਸੀਰੀਜ਼ ਤੋਂ ਬਾਹਰ, ਇਸ ਖਿਡਾਰੀ ਦੀ ਹੋਈ ਚੋਣ
Thursday, Jan 05, 2023 - 02:20 AM (IST)
ਸਪੋਰਟਸ ਡੈਸਕ: ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਸ਼੍ਰੀਲੰਕਾ ਖ਼ਿਲਾਫ਼ ਚੱਲ ਰਹੀ T-20 ਤੋਂ ਬਾਹਰ ਹੋ ਗਏ ਹਨ। ਪਹਿਲੇ ਮੁਕਾਬਲੇ ਦੌਰਾਨ ਫੀਲਡਿੰਗ ਕਰਦਿਆਂ ਸੈਮਸਨ ਦੇ ਗੋਡੇ 'ਤੇ ਸੱਟ ਲੱਗ ਗਈ ਸੀ। ਮੈਡੀਕਲ ਜਾਂਚ ਤੋਂ ਬਾਅਦ ਉਸ ਨੂੰ ਸੀਰੀਜ਼ ਲਈ ਅਣਫਿੱਟ ਕਰਾਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ 'ਚ ਜਿੱਤਿਆ ਗੋਲਡ ਮੈਡਲ, 123 ਕਿੱਲੋ ਭਾਰ ਚੁੱਕ ਬਣਾਇਆ ਰਿਕਾਰਡ
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਜੂ ਸੈਮਸਨ ਗੋਡੇ 'ਤੇ ਲੱਗੀ ਸੱਟ ਕਾਰਨ ਸ਼੍ਰੀਲੰਕਾ ਖ਼ਿਲਾਫ਼ ਟੀ-20 ਮੈਚਾਂ ਦੀ ਲੜੀ ਦੇ ਬਾਕੀ ਮੁਕਾਬਲੇ ਨਹੀਂ ਖੇਡ ਸਕਣਗੇ। ਇਸ ਲਈ ਸੈਮਸਨ ਦੀ ਜਗ੍ਹਾ ਜਿਤੇਸ਼ ਸ਼ਰਮਾ ਨੂੰ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ। ਉਹ ਆਈ.ਪੀ.ਐੱਲ. ਵਿਚ ਪੰਜਾਬ ਕਿੰਗਜ਼ ਦੀ ਟੀਮ ਵੱਲੋਂ ਖੇਡਦਾ ਹੈ।
ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਹੋਈ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਚੱਲੀਆਂ ਗੋਲ਼ੀਆਂ, 4 ਨੌਜਵਾਨ ਜ਼ਖ਼ਮੀ
ਜ਼ਿਕਰਯੋਗ ਹੈ ਕਿ ਭਾਰਤ ਨੇ ਲੜੀ ਦੇ ਪਹਿਲੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ ਫਸਵੇਂ ਮੁਕਾਬਲੇ ਵਿਚ 2 ਦੌੜਾਂ ਨਾਲ ਹਰਾਇਆ ਸੀ। ਲੜੀ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਖੇਡਿਆ ਜਾਣਾ ਹੈ। ਪਹਿਲਾ ਮੁਕਾਬਲਾ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਗਿਆ ਸੀ। ਇਸ ਦੌਰਾਨ ਫੀਲਡਿੰਗ ਕਰਦਿਆਂ ਸੰਜੂ ਸੈਮਸਨ ਦੇ ਗੋਡੇ 'ਤੇ ਸੱਟ ਲੱਗ ਗਈ ਸੀ ਜਿਸ ਕਾਰਨ ਉਸ ਨੂੰ ਮੈਚ ਤੋਂ ਬਾਅਦ ਮੁੰਬਈ ਵਿਚ ਹੀ ਰੋਕ ਲਿਆ ਗਿਆ ਹੈ ਜਿੱਥੇ ਉਸ ਦੀ ਰਿਕਵਰੀ ਦੀ ਪ੍ਰਕਿਰਿਆ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।