ਸੰਜੂ ਸੈਮਸਨ ਨੇ ਕ੍ਰਿਸ਼ਣੱਪਾ ਗੌਤਮ ਦੀ ਕੀਤੀ ਖੂਬ ਤਾਰੀਫ
Monday, Apr 23, 2018 - 01:32 PM (IST)

ਜੈਪੁਰ—ਰਾਜਸਥਾਨ ਦੇ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਨੇ ਕ੍ਰਿਸ਼ਣੱਪਾ ਗੌਤਮ ਦੀ ਪਾਰੀ ਦੀ ਤਾਰੀਫ ਕੀਤੀ। ਪਰ ਕਲ ਆਈ.ਪੀ.ਐੱਲ. ਦੇ ਮੈਚ 'ਚ ਮੁੰਬਈ ਇੰਡੀਅਨਜ਼ 'ਤੇ ਆਖਰੀ ਓਵਰ 'ਚ ਮਿਲੀ ਜਿੱਤ ਨੂੰ ਟੀਮ ਯਤਨਾਂ ਦਾ ਨਤੀਜਾ ਦੱਸਿਆ। ਗੋਥਾਮ ਨੇ ਸਿਰਫ 11 ਗੇਂਦਾਂ 'ਚ 33 ਦੋੜਾਂ ਬਣਾਈਆਂ। ਜਿਨ੍ਹਾਂ 'ਚੋਂ ਦੋ ਛੱਕੇ ਅਤੇ ਚਾਰ ਚੌਕੇ ਸ਼ਾਮਲ ਸਨ। ਇਸ ਤੋਂ ਪਹਿਲਾਂ ਸੈਮਸਨ (52) ਅਤੇ ਬੇਨ ਸਟੋਕਸ (40) ਨੇ ਤੀਸਰੇ ਵਿਕਟ ਦੇ ਲਈ 72 ਦੋੜਾਂ ਦੀ ਸਾਂਝੇਦਾਰੀ ਕੀਤੀ ਸੀ।
ਜਿੰਦਗੀ ਭਰ ਯਾਦ ਰੱਖਣ ਵਾਲਾ ਅਨੁਭਵ ਰਿਹਾ।
ਸੈਮਸਨ ਨੇ ਮੈਚ ਦੇ ਬਾਅਦ ਕਿਹਾ, ' ਗੌਤਮ ਦਾ ਪ੍ਰਦਰਸ਼ਨ ਸ਼ਾਨਦਾਰ ਸੀ। ਉਸਦੇ ਅਤੇ ਸਾਡੇ ਸਾਰਿਆਂ ਦੇ ਲਈ ਜ਼ਿੰਦਗੀ ਭਰ ਯਾਦ ਰੱਖਣ ਵਾਲਾ ਅਨੁਭਵ ਰਿਹਾ।' ਰਾਜਸਥਾਨ ਰਾਇਲਜ਼ ਦੇ ਕੈਰੇਬਿਆਈ ਜੋਫਰਾ ਆਰਚਰ ਨੂੰ ਮੈਨ ਆਫ ਦਾ ਮੈਚ ਚੁਣਿਆ ਗਿਆ ਜਿਸ ਨੇ 22 ਦੇ ਕੇ ਤਿੰਨ ਵਿਕਟ ਲਏ।
ਸੈਮਸਨ ਨੇ ਇਸ 'ਤੇ ਟਿੱਪਣੀ ਤੋਂ ਇਨਕਾਰ ਕਰਦੇ ਹੋਏ ਕਿਹਾ,' ਮੇਰਾ ਮੰਨਣਾ ਹੈ ਕਿ ਗੌਤਮ ਮੈਨ ਆਫ ਦਾ ਮੈਚ ਸੀ ਪਰ ਸਾਰਿਆ ਦਾ ਯੋਗਦਾਨ ਅਹਿਮ ਸੀ। ਆਰਚਰ ਨੇ ਵੀ ਤਿੰਨ ਵਿਕਟ ਲਏ ਅਤੇ ਕੁਝ ਚੌਕੇ ਵੀ ਲਗਾਏ । ਮੈਂ ਮੈਨ ਆਫ ਦਾ ਮੈਚ ਦੇ ਚਰਨ 'ਤੇ ਟਿੱਪਣੀ ਨਹੀਂ ਕਰ ਸਕਦਾ।' ਮੁੰਬਈ ਇੰਡੀਅਨਜ਼ ਦੇ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਵੀ ਗੌਤਮ ਦੀ ਤਾਰੀਫ ਕਰਦੇ ਹੋਏ ਕਿਹਾ,' ਉਸਨੇ ਚੰਗੀ ਬੱਲੇਬਾਜ਼ੀ ਕੀਤੀ। ਗੇਂਦ ਦੇ ਬੱਲੇ 'ਤੇ ਆਉਣ ਦਾ ਇੰਤਜ਼ਾਰ ਕਰਕੇ ਆਪਣੇ ਸਟ੍ਰੋਕਸ ਖੇਡੇ।'