SL v IND : ਸੰਜੂ ਸੈਮਸਨ ਨੂੰ ਨਹੀਂ ਮਿਲੀ ਪਹਿਲੇ ਵਨ-ਡੇ ’ਚ ਜਗ੍ਹਾ, ਇਹ ਹੈ ਵੱਡਾ ਕਾਰਨ

Sunday, Jul 18, 2021 - 04:28 PM (IST)

SL v IND : ਸੰਜੂ ਸੈਮਸਨ ਨੂੰ ਨਹੀਂ ਮਿਲੀ ਪਹਿਲੇ ਵਨ-ਡੇ ’ਚ ਜਗ੍ਹਾ, ਇਹ ਹੈ ਵੱਡਾ ਕਾਰਨ

ਕੋਲੰਬੋ— ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਅਭਿਆਸ ਸੈਸ਼ਨ ਦੇ ਦੌਰਾਨ ਗੋਡੇ ਦੀ ਮਾਸਪੇਸ਼ੀਆਂ ’ਚ ਖਿੱਚਆ ਕਾਰਨ ਐਤਵਾਰ ਨੂੰ ਪਹਿਲਾਾ ਵਨ-ਡੇ ਕੌਮਾਂਤਰੀ ਮੈਚ ਨਹੀਂ ਖੇਡ ਸਕੇ। ਸੈਮਸਨ ਦੀ ਜਗ੍ਹਾ ਇਸ਼ਾਨ ਕਿਸ਼ਨ ਨੇ ਵਨ-ਡੇ ’ਚ ਡੈਬਿਊ ਕੀਤਾ ਤੇ ਆਪਣੇ ਜਨਮ ਦਿਨ ’ਤੇ ਵਨ-ਡੇ ’ਚ ਡੈਬਿਊ ਕਰਨ ਵਾਲੇ ਦੂਜੇ ਭਾਰਤੀ ਬਣੇ।

ਸੈਮਸਨ ਦੀ ਗੱਲ ਕਰੀਏ ਤਾਂ ਮੈਡੀਕਲ ਟੀਮ ਉਨ੍ਹਾਂ ਦੀ ਸੱਟ ’ਤੇ ਨਿਗਰਾਨੀ ਰੱਖ ਰਹੀ ਹੈ। ਭਾਰਤੀ ਕ੍ਰਿਕਟ ਬੋਰਡ ਦੀ ਮੀਡੀਆ ਟੀਮ ਨੇ ਕਿਹਾ ਕਿ ਮੈਡੀਕਲ ਟੀਮ ਉਨ੍ਹਾਂ ਦੀ ਰਿਕਵਰੀ ’ਤੇ ਨਜ਼ਰ ਰੱਖੇ ਹੋਏ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਸੈਮਸਨ ਦੀ ਸੱਟ ਕਿੰਨੀ ਗੰਭੀਰ ਹੈ ਤੇ ਕੀ ਉਹ ਅਗਲੇ ਵਨ-ਡੇ ਮੈਚ ’ਚ ਖੇਡ ਸਕਣਗੇ ਜਾਂ ਨਹੀਂ।


author

Tarsem Singh

Content Editor

Related News