ਫਿਕਸਿੰਗ ਦੇ ਮਾਮਲੇ ''ਚ ਦੋਸ਼ੀ ਸੰਜੀਵ ਕੁਮਾਰ ਖਿਲਾਫ ਫਿਰ ਤੋਂ ਸ਼ੁਰੂ ਹੋਵੇਗੀ ਹਵਾਲਗੀ ਦੀ ਕਾਰਵਾਈ

11/17/2018 9:47:24 AM

ਨਵੀਂ ਦਿੱਲੀ— ਬ੍ਰਿਟਿਸ਼ ਅਦਾਲਤ ਨੇ ਕਥਿਤ ਬੁਕੀ ਸੰਜੀਵ ਕੁਮਾਰ ਚਾਵਲਾ ਨੂੰ ਭਾਰਤ ਸਪੁਰਦਗੀ ਕਰਨ ਦੇ ਖਿਲਾਫ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਇਸਦੇ ਨਾਲ ਹੀ ਜ਼ਿਲ੍ਹਾ ਜੱਜ ਨੂੰ ਉਸਦੇ ਖਿਲਾਫ ਸਪੁਰਦਗੀ ਕਾਰਵਾਈ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ।
ਅਦਾਲਤ ਨੇ ਵਿਵਸਥਾ ਕੀਤਾ ਕਿ ਉਹ ਨਵੀਂ ਦਿੱਲੀ ਦੀ ਤਿਹਾੜ ਜੇਲ 'ਚ ਸੁਰੱਖਿਆ ਸਥਿਤੀਆਂ ਦੇ ਸਬੰਧਾਂ 'ਚ ਭਾਰਤ ਸਰਕਾਰ ਦੇ ਭਰੋਸੇ ਨਾਲ ਸਹਿਮਤ ਹੈ। ਇਸ 'ਚ ਹੇਠਲੀ ਅਦਾਲਤ ਦੇ ਫੈਸਲੇ ਨੂੰ ਰੱਜ ਕਰ ਦਿੱਤਾ। ਇਸ ਨੇ ਜ਼ਿਲਾ ਜੱਜ ਨੂੰ ਚਾਵਲਾ ਖਿਲਾਫ ਸਪੁਰਦਗੀ ਕਾਰਵਾਈ ਫਿਰ ਤੋਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ।

ਸਾਬਕਾ ਦੱਖਣੀ ਅਫਰੀਕਾ ਕਪਤਾਨ ਹੈਂਸੀ ਕ੍ਰੋਨੀਏ ਦੀ ਸ਼ਮੂਲੀਅਤ ਨਾਲ ਮੈਚ ਫਿਕਸਿੰਗ ਦਾ ਇਹ ਮਾਮਾਲਾ 2000 ਦਾ ਹੈ। ਕ੍ਰੋਨੀਏ ਦੀ ਇਕ ਹਵਾਈ ਦੁਰਘਟਨਾ 'ਚ ਮੌਤ ਹੋ ਗਈ ਸੀ। ਕ੍ਰਿਕਟ ਮੈਚ ਫਿਕਸਿੰਗ ਮਾਮਲੇ 'ਚ ਪ੍ਰਮੁੱਖ ਦੋਸ਼ੀ ਚਾਵਲਾ ਨੇ ਪਿਛਲੇ ਸਾਲ ਭਾਰਤ ਨੂੰ ਆਪਣੀ ਸਪੁਰਦਗੀ ਦੇ ਖਿਲਾਫ ਮਾਮਲਾ ਜਿੱਤ ਲਿਆ ਸੀ। ਬੈਸਟਨਿਮਸਟਰ ਮੈਜਿਸਟਰੇਟ ਨੇ ਕਿਹਾ ਸੀ ਕਿ ਪਹਿਲਾ  ਮਾਮਲਾ ਬਣਦਾ ਹੈ, ਪਰ ਤਿਹਾੜ ਜੇਲ 'ਚ ਉਸਦੇ ਮਨੁੱਖੀ ਅਧਿਅਕਾਰ ਸੁਨਿਸ਼ਚਿਤ ਨਹੀਂ ਕੀਤਾ ਜਾ ਸਕਦੇ।


suman saroa

Content Editor

Related News