ਵਰਲਡ ਕੱਪ ਤੋਂ ਪਹਿਲਾਂ ਮਾਂਜਰੇਕਰ ਦਾ ਵੱਡਾ ਬਿਆਨ, ਭੁਵਨੇਸ਼ਵਰ ਨੂੰ ਕੀਤਾ ਜਾਵੇ ਡਰਾਪ

Tuesday, May 28, 2019 - 11:37 AM (IST)

ਵਰਲਡ ਕੱਪ ਤੋਂ ਪਹਿਲਾਂ ਮਾਂਜਰੇਕਰ ਦਾ ਵੱਡਾ ਬਿਆਨ, ਭੁਵਨੇਸ਼ਵਰ ਨੂੰ ਕੀਤਾ ਜਾਵੇ ਡਰਾਪ

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਸੰਜੇ ਮਾਂਜਰੇਕਰ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਵਰਲਡ ਕੱਪ ਟੀਮ ਤੋਂ ਡਰਾਪ ਕਰ ਦੇਣਾ ਚਾਹੀਦਾ ਹੈ। ਪੰਜ ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਭਾਰਤ ਨੂੰ ਵਰਲਡ ਕੱਪ 'ਚ ਆਪਣਾ ਪਹਿਲਾ ਮੈਚ ਖੇਡਣਾ ਹੈ। ਪਰ ਇਸ ਮੈਚ ਲਈ ਉਹ ਕਿਹੜੇ-ਕਿਹੜੇ ਖਿਡਾਰੀ ਹਨ ਜੋ ਪਲੇਇੰਗ ਇਲੈਵਨ 'ਚ ਸ਼ਾਮਲ ਕੀਤੇ ਜਾਣਗੇ ਫਿਲਹਾਲ ਇਸ 'ਤੇ ਖਦਸ਼ੇ ਹਨ ਪਰ ਟੀਮ ਮੈਨੇਜਮੈਂਟ ਨੂੰ ਜਿਨ੍ਹਾਂ ਦੋ ਖਿਡਾਰੀਆਂ 'ਤੇ ਡੂੰਘੀ ਚਰਚਾ ਕਰਨੀ ਹੋਵੇਗੀ ਉਹ ਹਨ ਹਾਰਦਿਕ ਪੰਡਯਾ ਅਤੇ ਭੁਵਨੇਸ਼ਵਰ ਕੁਮਾਰ।
PunjabKesari
ਮਾਂਜਰੇਕਰ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਦੇ ਆਧਾਰ 'ਤੇ ਹਾਰਦਿਕ ਨੂੰ ਟੀਮ 'ਚ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ '50 ਓਵਰ ਦੇ ਖੇਡ 'ਚ ਭੁਵਨੇਸ਼ਵਰ ਕੁਮਾਰ ਦਾ ਪ੍ਰਦਰਸ਼ਨ ਉਤਰਾਅ-ਚੜਾਅ ਵਾਲਾ ਰਿਹਾ ਹੈ। ਪਰ ਹਾਰਦਿਕ ਪੰਡਯਾ 'ਚ ਇਸ ਖੇਡ ਪ੍ਰਤੀ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਈ ਉਲਟ ਹਾਲਾਤ 'ਚ ਟੀਮ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਲਗਾਤਾਰ ਟੀਮ 'ਚ ਜਗ੍ਹਾ ਵੀ ਦਿੱਤੀ ਜਾ ਚੁੱਕੀ ਹੈ। ਪਰ ਭਾਰਤ ਨੂੰ ਭੁਵਨੇਸ਼ਵਰ ਨੂੰ ਡਰਾਪ ਕਰਕੇ ਹਾਰਦਿਕ ਨੂੰ ਮੌਕਾ ਦੇਣਾ ਚਾਹੀਦਾ ਹੈ ਕਿਉਂਕਿ ਉਸ 'ਚ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਕਰਨ ਦੀ ਵੀ ਬਹੁਤ ਜ਼ਿਆਦਾ ਸਮਰਥਾ ਹੈ।'' ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ 'ਚ ਭੁਵਨੇਸ਼ਵਰ ਨੇ ਸੱਟ ਕਾਰਨ ਜ਼ਿਆਦਾ ਕ੍ਰਿਕਟ ਨਹੀਂ ਖੇਡਿਆ ਹੈ। ਇਸ ਦੌਰਾਨ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਆਰਾਮ ਕਰਦੇ ਹੋਏ ਹੀ ਬੀਤਿਆ ਹੈ। ਇਹ ਵੀ ਇਕ ਕਾਰਨ ਹੋ ਸਕਦਾ ਹੈ ਕਿ ਮਾਂਜਰੇਕਰ ਨੇ ਉਨ੍ਹਾਂ ਨੂੰ ਡਰਾਪ ਕਰਨ ਦੀ ਗੱਲ ਕਹੀ ਹੈ।


author

Tarsem Singh

Content Editor

Related News