ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਜੁੜੀ ਸਾਨੀਆ ਮਿਰਜ਼ਾ, WPL ਤੋਂ ਪਹਿਲਾਂ ਮਿਲੀ ਇਹ ਵੱਡੀ ਜ਼ਿੰਮੇਵਾਰੀ

02/15/2023 2:15:39 PM

ਬੈਂਗਲੁਰੂ (ਭਾਸ਼ਾ)- ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ਵਿੱਚ ਆਪਣਾ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਖੇਡਣ ਵਾਲੀ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਟੀਮ ਨੇ ਆਗਾਮੀ ਮਹਿਲਾ ਪ੍ਰੀਮੀਅਰ ਲੀਗ (WPL) ਲਈ ਮੈਂਟੋਰ (ਸਲਾਹਕਾਰ) ਵਜੋਂ ਸ਼ਾਮਲ ਕੀਤਾ ਹੈ। 6 ਗ੍ਰੈਂਡ ਸਲੈਮ ਅਤੇ 43 ਡਬਲਯੂ.ਟੀ.ਏ. ਖ਼ਿਤਾਬ ਜਿੱਤਣ ਵਾਲੀ ਸਾਨੀਆ ਨੇ ਆਰ.ਸੀ.ਬੀ. ਦੇ ਇਕ ਬਿਆਨ ਵਿਚ ਕਿਹਾ, 'ਆਰ.ਸੀ.ਬੀ. ਮਹਿਲਾ ਟੀਮ ਵਿਚ ਮੈਂਟੋਰ ਦੇ ਤੌਰ 'ਤੇ ਸ਼ਾਮਲ ਹੋਣਾ ਮੇਰੀ ਲਈ ਖੁਸ਼ੀ ਦੀ ਗੱਲ ਹੈ।'

ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਏ 27 ਸਾਲਾ ਭਾਰਤੀ ਗੱਭਰੂ ਦੀ ਮੌਤ

PunjabKesari

ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਬਦਲਾਅ ਦੇਖਿਆ ਹੈ ਅਤੇ ਮੈਂ ਸੱਚਮੁੱਚ ਇਸ ਕ੍ਰਾਂਤੀਕਾਰੀ ਕਦਮ ਦਾ ਹਿੱਸਾ ਬਣਨ ਲਈ ਉਤਸੁਕ ਹਾਂ। ਆਰ.ਸੀ.ਬੀ. ਆਈ.ਪੀ.ਐੱਲ. ਵਿੱਚ ਇੱਕ ਪ੍ਰਸਿੱਧ ਟੀਮ ਅਤੇ ਸਾਲਾਂ ਤੋਂ ਬਹੁਤ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਟੀਮ ਰਹੀ ਹੈ। ਮੈਂ ਉਨ੍ਹਾਂ ਨੂੰ ਮਹਿਲਾ ਪ੍ਰੀਮੀਅਰ ਲੀਗ ਲਈ ਟੀਮ ਬਣਾਉਂਦੇ ਹੋਏ ਦੇਖ ਕੇ ਬਹੁਤ ਖੁਸ਼ ਹਾਂ। ਇਹ ਦੇਸ਼ 'ਚ ਮਹਿਲਾ ਕ੍ਰਿਕਟ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਵੇਗਾ। ਮਹਿਲਾ ਕ੍ਰਿਕਟਰਾਂ ਲਈ ਨਵੇਂ ਦਰਵਾਜ਼ੇ ਖੋਲ੍ਹੇਗਾ ਅਤੇ ਖੇਡ ਨੂੰ ਨੌਜਵਾਨ ਕੁੜੀਆਂ ਅਤੇ ਮਾਪਿਆਂ ਲਈ ਕਰੀਅਰ ਦੀ ਪਹਿਲੀ ਪਸੰਦ ਬਣਾਉਣ ਵਿੱਚ ਮਦਦ ਕਰੇਗਾ।

ਇਹ ਵੀ ਪੜ੍ਹੋ: ਭੂਚਾਲ ਪ੍ਰਭਾਵਿਤ ਤੁਰਕੀ 'ਚ ਭਾਰਤ ਦੇ 'ਰੋਮੀਓ ਅਤੇ ਜੂਲੀ' ਨੇ 6 ਸਾਲਾ ਬੱਚੀ ਨੂੰ ਦਿੱਤੀ ਨਵੀਂ ਜ਼ਿੰਦਗੀ, ਹੋ ਰਹੀ ਤਾਰੀਫ

ਸਾਨੀਆ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਸਟ੍ਰੇਲੀਅਨ ਓਪਨ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲਿਆ ਸੀ, ਜਿੱਥੇ ਉਹ ਅਤੇ ਉਨ੍ਹਾਂ ਦਾ ਸਾਥੀ ਰੋਹਨ ਬੋਪੰਨਾ ਮਿਕਸਡ ਡਬਲਜ਼ ਵਿੱਚ ਉਪ ਜੇਤੂ ਰਹੇ ਸਨ। ਆਰ.ਸੀ.ਬੀ. ਨੇ 18 ਖਿਡਾਰੀਆਂ ਦੀ ਇੱਕ ਮਜ਼ਬੂਤ ​​ਟੀਮ ਤਿਆਰ ਕੀਤੀ ਹੈ, ਜਿਸ ਵਿੱਚ ਸਮ੍ਰਿਤੀ ਮੰਧਾਨਾ, ਆਸਟਰੇਲੀਆ ਦੀ ਐਲੀਸ ਪੇਰੀ ਅਤੇ ਮੱਧਮ ਤੇਜ਼ ਗੇਂਦਬਾਜ਼ ਮੇਗਨ ਸ਼ੂਟ, ਨਿਊਜ਼ੀਲੈਂਡ ਦੀ ਕਪਤਾਨ ਸੋਫੀ ਡਿਵਾਈਨ, ਇੰਗਲੈਂਡ ਦੀ ਕਪਤਾਨ ਹੀਥਰ ਨਾਈਟ, ਦੱਖਣੀ ਅਫ਼ਰੀਕਾ ਦੀ ਹਰਫ਼ਨਮੌਲਾ ਡੇਨ ਵੈਨ ਵਰਗੇ ਨਿਕਰਕ ਅਤੇ ਭਾਰਤ ਦੀ ਅੰਡਰ-19 ਸਟਾਰ ਰਿਚਾ ਘੋਸ਼ ਸ਼ਾਮਲ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਇਕ ਹੋਰ ਹਿੰਦੂ ਮੰਦਰ ਨੂੰ ਬਣਾਇਆ ਗਿਆ ਨਿਸ਼ਾਨਾ, ਲਿਖੇ ਗਏ ਭਾਰਤ ਵਿਰੋਧੀ ਨਾਅਰੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News