ਸਾਨੀਆ ਦੀ 4 ਸਾਲ ਬਾਅਦ ਫੈੱਡ ਕੱਪ ਟੀਮ ''ਚ ਵਾਪਸੀ

02/22/2020 7:09:33 PM

ਨਵੀਂ ਦਿੱਲੀ : ਭਾਰਤ ਦੀ ਸਭ ਤੋਂ ਸਫਲ ਮਹਿਲਾ ਟੈਨਿਸ ਖਿਡਾਰੀ ਸਾਨੀਆ ਮਿਰਜਾ ਦੀ 4 ਸਾਲ ਦੇ ਲੰਬੇ ਸਮੇਂ ਬਾਅਦ ਫੈੱਡ ਕੱਪ ਟੀਮ ਵਿਚ ਵਾਪਸੀ ਹੋ ਗਈ ਹੈ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਨੇ 3 ਤੋਂ 7 ਮਾਰਚ ਤਕ ਦੁਬਈ ਵਿਚ ਖੇਡੇ ਜਾਣ ਵਾਲੇ ਫੈੱਡ ਕੱਪ ਏਸ਼ੀਆ ਓਸਨੀਆ ਜੋਨ ਗਰੁੱਪ-ਏ ਟੂਰਨਾਮੈਂਟ ਲਈ ਸ਼ਨੀਵਾਰ ਨੂੰ ਐਲਾਨ ਭਾਰਤੀ ਟੀਮ ਵਿਚ ਸਾਨੀਆ ਨੂੰ ਨਾਮਜ਼ਦ ਕੀਤਾ। ਸਾਬਕਾ ਡਬਲਜ਼ ਨੰਬਰ ਇਕ ਸਾਨੀਆ ਆਖਰੀ ਵਾਰ 2016 ਵਿਚ ਫੈੱਡ ਕੱਪ ਵਿਚ ਖੇਡੀ ਸੀ ਤੇ ਅਕਤੂਬਰ 2017 ਤੋਂ ਮੈਟਰਨਿਟੀ ਲੀਵ ਕਾਰਣ ਕੋਰਟ ਵਿਚੋਂ ਬਾਹਰ ਸੀ। ਭਾਰਤੀ ਟੀਮ ਵਿਚ ਸਭ ਤੋਂ ਵੱਡੀ ਰੈਂਕਿੰਗ  ਵਾਲੀ ਖਿਡਾਰਨ ਅੰਕਿਤਾ ਰੈਣਾ ਹੈ, ਜਿਹੜੀ ਮਹਿਲਾ ਰੈਂਕਿੰਗ ਵਿਚ 176ਵੇਂ ਨੰਬਰ 'ਤੇ ਹੈ। ਅੰਕਿਤਾ ਤੇ ਸਾਨੀਆ ਦੇ ਇਲਾਵਾ ਭਾਰਤ ਨੂੰ ਪਲੇਅ ਆਫ ਵਿਚ ਲਿਜਾਣ ਦੀ ਜ਼ਿੰਮੇਵਾਰੀ ਰੀਆ ਭਾਟੀਆ (349), ਰੁਤੂਜਾ ਭੌਸਲੇ (458) ਤੇ ਕਰਮਨ ਕੌਰ ਥਾਂਡੀ (587) 'ਤੇ ਰਹੇਗੀ।

 

Related News