'ਵਰਚੁਅਲ ਸਮਰ ਫੈਸਟੀਵਲ' ਦਾ ਹਿੱਸਾ ਹੋਵੇਗੀ ਸਾਨੀਆ, ਓਸਾਕਾ

7/16/2020 10:51:41 PM

ਨਵੀਂ ਦਿੱਲੀ- ਜਾਪਾਨ ਦੀ ਦੋ ਵਾਰ ਦੀ ਗ੍ਰੈਂਡ ਸਲੈਮ ਜੇਤੂ ਨਾਓਮੀ ਓਸਾਕਾ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ 24 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪੀਅਨ ਤੇ ਪੈਰਾ-ਓਲੰਪਿਅਨ ਦੇ ਆਨਲਾਈਨ ਤਜ਼ਰਬੇ 'ਤੇ ਅਧਾਰਤ ਵਰਚੁਅਲ ਸਮਰ ਫੈਸਟੀਵਲ ਦਾ ਹਿੱਸਾ ਹੋਣਗੇ।
ਟੋਕੀਓ 'ਚ ਹੋਣ ਵਾਲੇ ਓਲੰਪਿਕ ਤੇ ਪੈਰਾ-ਓਲੰਪਿਕ ਖੇਡਾਂ ਦੇ 2021 ਤਕ ਮੁਲਤਵੀ ਕੀਤੇ ਜਾਣ ਤੋਂ ਬਾਅਦ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.), ਅੰਤਰਰਾਸ਼ਟਰੀ ਪੈਰਾ ਓਲੰਪੀਅਨ ਕਮੇਟੀ (ਆਈ. ਪੀ. ਸੀ.) ਤੇ ਏਅਰ. ਬੀ. ਐੱਨ. ਬੀ. ਇਹ ਵਿਸ਼ੇਸ਼ ਪ੍ਰੋਗਰਾਮ ਲੈ ਕੇ ਆ ਰਹੇ ਹਨ, ਜਿਸ 'ਚ ਖਿਡਾਰੀ ਪਹਿਲੀ ਵਾਰ ਆਪਣੇ ਤਜ਼ਰਬੇ ਨੂੰ ਸਾਂਝਾ ਕਰਨਗੇ। ਇਹ ਪ੍ਰੋਗਰਾਮ ਪੰਜ ਦਿਨ ਤਕ ਚੱਲੇਗਾ, ਜਿਸ 'ਚ ਕਈ ਤਰ੍ਹਾਂ ਦੇ ਪਰਸਪਰ ਸੰਵਾਦ ਵਾਲੇ ਆਨਲਾਈਨ ਤਜ਼ਰਬੇ ਸਾਂਝੇ ਕੀਤੇ ਜਾਣਗੇ। ਇਨ੍ਹਾਂ ਆਨਲਾਈਨ ਤਜ਼ਰਬਿਆਂ 'ਚ ਓਸਾਕਾ ਦੇ ਨਾਲ ਵੱਖ 'ਚ ਅਭਿਆਸ ਦੀਆਂ ਝਲਕੀਆਂ, ਸਾਨੀਆ ਦੇ ਨਾਲ ਗ੍ਰੈਂਡ ਸਲੈਮ ਤੋਂ ਪ੍ਰੇਰਿਤ ਸਿਖਲਾਈ ਪ੍ਰੋਗਰਾਮ, ਬ੍ਰਿਟਿਸ਼ ਐਥਲੀਟ ਜਾਨੀ ਬ੍ਰਾਉਨਲੀ ਤੇ ਓਲੰਪਿਕ ਸੋਨ ਤਮਗਾ ਜੇਤੂ ਤੇ ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਐਲੀਸਨ ਫੇਲਿਕਸ ਦੇ ਨਾਲ ਗੱਲਬਾਤ ਸ਼ਾਮਲ ਹੋਵੇਗੀ।


Gurdeep Singh

Content Editor Gurdeep Singh