ਤਲਾਕ ਦੀਆਂ ਖ਼ਬਰਾਂ ਵਿਚਾਲੇ ਸਾਨੀਆ ਮਿਰਜ਼ਾ ਨੇ ਸਾਂਝੀ ਕੀਤੀ ਨਵੀਂ ਪੋਸਟ, ਲੋਕਾਂ 'ਚ ਛਿੜੀ ਮੁੜ ਚਰਚਾ

Sunday, Nov 13, 2022 - 08:09 PM (IST)

ਤਲਾਕ ਦੀਆਂ ਖ਼ਬਰਾਂ ਵਿਚਾਲੇ ਸਾਨੀਆ ਮਿਰਜ਼ਾ ਨੇ ਸਾਂਝੀ ਕੀਤੀ ਨਵੀਂ ਪੋਸਟ, ਲੋਕਾਂ 'ਚ ਛਿੜੀ ਮੁੜ ਚਰਚਾ

ਮੁੰਬਈ (ਬਿਊਰੋ) : ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਦਾ ਨਾਂ ਖੇਡ ਜਗਤ ਦੇ ਮਸ਼ਹੂਰ ਜੋੜਿਆਂ 'ਚ ਗਿਣਿਆ ਜਾਂਦਾ ਹੈ। ਹਾਲ ਹੀ 'ਚ ਖ਼ਬਰਾਂ ਆਈਆਂ ਸਨ ਕਿ ਦੋਹਾਂ ਨੇ ਆਪਣਾ ਕਈ ਸਾਲ ਪੁਰਾਣਾ ਰਿਸ਼ਤਾ ਖ਼ਤਮ ਕਰ ਲਿਆ ਹੈ। ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਨੇ ਇੰਟਰਨੈੱਟ 'ਤੇ ਖਲਬਲੀ ਮਚਾ ਦਿੱਤੀ ਸੀ। ਹੁਣ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਨੂੰ ਜਾਣ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੇ ਸੁੱਖ ਦਾ ਸਾਹ ਲਿਆ ਹੈ। ਇਨ੍ਹਾਂ ਦੋਹਾਂ ਦੇ ਤਲਾਕ ਦੀਆਂ ਖ਼ਬਰਾਂ ਨੂੰ ਕੁਝ ਲੋਕ ਪਬਲੀਸਿਟੀ ਸਟੰਟ ਵੀ ਦੱਸ ਰਹੇ ਹਨ।

 

ਨਵੇਂ ਸ਼ੋਅ ਦੀ ਸਾਂਝੀ ਕੀਤੀ ਪਹਿਲੀ ਝਲਕ
ਹਾਲ ਹੀ 'ਚ ਪਾਕਿਸਤਾਨੀ ਮੀਡੀਆ ਤੋਂ ਖ਼ਬਰਾਂ ਆਈਆਂ ਸਨ ਕਿ ਸਾਨੀਆ ਅਤੇ ਸ਼ੋਏਬ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਉਦੋਂ ਸਾਨੀਆ ਮਿਰਜ਼ਾ ਦੀ ਇਕ ਇੰਸਟਾਗ੍ਰਾਮ ਪੋਸਟ ਨੇ ਇਨ੍ਹਾਂ ਖ਼ਬਰਾਂ ਨੂੰ ਹੋਰ ਹਵਾ ਦਿੱਤੀ, ਜਦੋਂ ਉਨ੍ਹਾਂ ਨੇ ਦਿਲ ਟੁੱਟਣ ਵੱਲ ਇਸ਼ਾਰਾ ਕੀਤਾ ਸੀ। ਉਨ੍ਹਾਂ ਦੇ ਤਲਾਕ ਬਾਰੇ ਕੋਈ ਪੁਸ਼ਟੀ ਹੋਣ ਤੋਂ ਪਹਿਲਾਂ, ਹੁਣ ਉਨ੍ਹਾਂ ਦੇ ਨਵੇਂ ਸ਼ੋਅ 'ਦਿ ਮਿਰਜ਼ਾ ਮਲਿਕ ਸ਼ੋਅ' ਦੀ ਰਿਲੀਜ਼ ਨੂੰ ਲੈ ਕੇ ਇੱਕ ਅਪਡੇਟ ਸਾਹਮਣੇ ਆਈ ਹੈ। 'ਦਿ ਮਿਰਜ਼ਾ ਮਲਿਕ ਸ਼ੋਅ' ਦਾ ਪੋਸਟਰ UrduFlix ਨਾਮ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ 'ਚ ਸਾਨੀਆ ਅਤੇ ਸ਼ੋਏਬ ਇਕੱਠੇ ਨਜ਼ਰ ਆ ਰਹੇ ਹਨ। ਪੋਸਟ ਦੇ ਕੈਪਸ਼ਨ 'ਚ ਲਿਖਿਆ ਹੈ- 'ਦਿ ਮਿਰਜ਼ਾ ਮਲਿਕ ਸ਼ੋਅ' ਜਲਦ ਹੀ Urduflix 'ਤੇ ਰਿਲੀਜ਼ ਹੋਣ ਜਾ ਰਿਹਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਾਰਚ 2022 ਨੂੰ ਸ਼ੋਏਬ ਨੇ 'ਦਿ ਮਿਰਜ਼ਾ ਮਲਿਕ ਸ਼ੋਅ' ਦਾ ਐਲਾਨ ਕੀਤਾ ਸੀ। Urduflix ਨੂੰ ਟੈਗ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਹ ਅਤੇ ਸਾਨੀਆ ਮਿਰਜ਼ਾ ਉਰਦੂ ਫਲਿਕਸ 'ਤੇ 'ਦਿ ਮਿਰਜ਼ਾ ਮਲਿਕ ਸ਼ੋਅ' ਲਿਆ ਰਹੇ ਹਨ।

PunjabKesari

ਤਲਾਕ ਦੀਆਂ ਖ਼ਬਰਾਂ ਨੂੰ ਲੋਕਾਂ ਨੇ ਦੱਸਿਆ ਪਬਲੀਸਿਟੀ ਸਟੰਟ 
ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦੇ ਨਵੇਂ ਸ਼ੋਅ ਦੀ ਖ਼ਬਰ ਨੂੰ ਲੈ ਕੇ ਜਿੱਥੇ ਕੁਝ ਲੋਕ ਕੁਮੈਂਟ ਸੈਕਸ਼ਨ 'ਚ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਉਥੇ ਹੀ ਦੂਜੇ ਪਾਸੇ ਕੁਝ ਲੋਕਾਂ ਨੇ ਉਨ੍ਹਾਂ ਦੇ ਤਲਾਕ ਦੀਆਂ ਅਫਵਾਹਾਂ ਨੂੰ ਪਬਲੀਸਿਟੀ ਸਟੰਟ ਕਰਾਰ ਦਿੱਤਾ ਹੈ। ਇਕ ਯੂਜ਼ਰ ਨੇ ਲਿਖਿਆ, 'ਪ੍ਰੈਂਕ ਹੋ ਗਿਆ 1.5 ਅਰਬ ਲੋਕਾਂ ਨਾਲ ਮਜ਼ਾਕ ਬਣ ਗਿਆ'। ਇੱਕ ਨੇ ਲਿਖਿਆ, 'ਤਲਾਕ ਦੀ ਖ਼ਬਰ ਪਬਲਿਸਿਟੀ ਦੇ ਮਕਸਦ ਨਾਲ ਹੈ'। 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਸਾਂਝੀ ਕਰੋ।


author

sunita

Content Editor

Related News