ਸ਼ੋਇਬ ਮਲਿਕ ਨੂੰ ਵੇਖ ਭਾਰਤੀ ਪ੍ਰਸ਼ੰਸਕ ਬੋਲੇ- ‘ਜੀਜਾ ਜੀ, ਜੀਜਾ ਜੀ’, ਸਾਨੀਆ ਮਿਰਜ਼ਾ ਨੇ ਸਾਂਝੀ ਕੀਤੀ ਵੀਡੀਓ

Tuesday, Oct 26, 2021 - 03:38 PM (IST)

ਨਵੀਂ ਦਿੱਲੀ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਪਤੀ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਨੂੰ ਭਾਰਤ ਵਿਚ ਚਾਹੁਣ ਵਾਲਿਆਂ ਦੀ ਕਮੀ ਨਹੀਂ ਹੈ। ਇਸ ਦੀ ਤਾਜ਼ਾ ਉਦਾਹਰਣ ਐਤਵਾਰ ਨੂੰ ਭਾਰਤ-ਪਾਕਿ ਵਿਚਾਲੇ ਟੀ20 ਵਿਸ਼ਵ ਕੱਪ ਦੇ ਮੁਕਾਬਲੇ ਦੌਰਾਨ ਵੇਖਣ ਨੂੰ ਮਿਲੀ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਸਟੇਡੀਅਮ ਪੁੱਜੇ ਭਾਰਤੀ ਪ੍ਰਸ਼ੰਸਕ ਸ਼ੋਇਬ ਮਲਿਕ ਨੂੰ ‘ਜ਼ੋਰ ਸੇ ਬੋਲੋ- ਜੀਜਾ ਜੀ, ਜੀਜਾ ਜੀ’ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਵੀਡੀਓ ਸਾਨੀਆ ਮਿਰਜ਼ਾ ਨੇ ਵੀ ਟਵਿਟਰ ’ਤੇ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ : ਭਾਰਤ ਦੀ ਹਾਰ ਮਗਰੋਂ ਨਿਸ਼ਾਨੇ 'ਤੇ ਮੁਹੰਮਦ ਸ਼ਮੀ, ਗਾਲ੍ਹਾਂ ਕੱਢਣ ਵਾਲਿਆਂ ਖ਼ਿਲਾਫ਼ ਫੇਸਬੁੱਕ ਦੀ ਵੱਡੀ ਕਾਰਵਾਈ

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸ਼ੋਇਬ ਮਲਿਕ ਨਾਲ ਅਜਿਹਾ ਵਾਕਿਆ ਹੋ ਚੁੱਕਾ ਹੈ। 2018 ਦੇ ਏਸ਼ੀਆ ਕੱਪ ਦੇ ਇਕ ਮੈਚ ਵਿਚ ਜਦੋਂ ਉਹ ਬਾਊਂਡਰੀ ’ਤੇ ਫੀਲਡਿੰਗ ਕਰ ਰਹੇ ਸਨ, ਉਦੋਂ ਵੀ ਭਾਰਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਕਿਹਾ ਸੀ- ਜੀਜੂ ਇਕ ਵਾਰ ਇੱਧਰ ਵੇਖ ਲਓ। ਸ਼ੋਇਬ ਮਲਿਕ ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਸੀ ਅਤੇ ਉਨ੍ਹਾਂ ਨੂੰ ਦੇਖ ਕੇ ਹੱਥ ਹਿਲਾਇਆ ਸੀ। ਜ਼ਿਕਰਯੋਗ ਹੈ ਕਿ ਸਾਨੀਆ ਅਤੇ ਸ਼ੋਇਬ ਨੇ ਅਪ੍ਰੈਲ 2010 ਵਿਚ ਵਿਆਹ ਕਰਾਇਆ ਸੀ ਅਤੇ ਇਸ ਜੋੜੇ ਇਕ ਪੁੱਤਰ ਵੀ ਹੈ। 

ਇਹ ਵੀ ਪੜ੍ਹੋ : T-20 ਵਿਸ਼ਵ ਕੱਪ: ਜਿੱਤ ਦੇ ਨਸ਼ੇ ’ਚ ਚੂਰ ਇਮਰਾਨ ਖਾਨ ਨੇ ਭਾਰਤ ਨੂੰ ਲੈ ਕੇ ਆਖੀ ਇਹ ਗੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News