ਸਾਨੀਆ ਮਿਰਜ਼ਾ ਨੇ ਇਸ ਕਾਰਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ

Tuesday, Dec 25, 2018 - 04:42 PM (IST)

ਸਾਨੀਆ ਮਿਰਜ਼ਾ ਨੇ ਇਸ ਕਾਰਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕੀਤਾ ਧੰਨਵਾਦ

ਨਵੀਂ ਦਿੱਲੀ— ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਘਰ ਹੋਈ ਪਾਰਟੀ 'ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਸ਼ਾਮਲ ਹੋਈ। ਸਾਨੀਆ ਮਿਰਜ਼ਾ ਨੇ ਇਸ ਪਾਰਟੀ 'ਚ ਸੱਦਾ ਦੇਣ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਸੋਸ਼ਲ ਮੀਡੀਆ 'ਤੇ ਧੰਨਵਾਦ ਕੀਤਾ ਅਤੇ ਪ੍ਰਸ਼ੰਸਕਾਂ ਲਈ ਤਸਵੀਰ ਵੀ ਸਾਂਝੀ ਕੀਤੀ। ਸਾਨੀਆ ਮਿਰਜ਼ਾ ਹਾਲ ਹੀ 'ਚ ਮਾਂ ਬਣੀ ਹੈ। 

ਸਾਨੀਆ ਮਿਰਜ਼ਾ ਦਿੱਲੀ 'ਚ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਘਰ ਪਾਰਟੀ 'ਚ ਪਹੁੰਚੀ। ਇਸ ਟੈਨਿਸ ਸਟਾਰ ਨੇ ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਧੰਨਵਾਦ ਕਰਦੇ ਹੋਏ ਲਿਖਿਆ, ''ਆਪਣੇ ਘਰ 'ਐਟ ਹੋਮ' ਪਾਰਟੀ 'ਚ ਮੈਨੂੰ ਸ਼ਾਮਲ ਕਰਨ ਲਈ ਧੰਨਵਾਦ, ਮਾਨਯੋਗ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਜੀ।''

 

 
 
View this post on Instagram

Thank you Honorable @presidentofindia Sir Ram Nath Kovind for having me over for the ‘At home’ party at your residence 🙏🏽

A post shared by Sania Mirza (@mirzasaniar) on


author

Tarsem Singh

Content Editor

Related News