ਪਾਕਿ ਨੂੰ ਜਿੱਤ ''ਤੇ ਸਾਨੀਆ ਨੇ ਦਿੱਤੀ ਵਧਾਈ, ਯੂਜ਼ਰ ਬੋਲੇ- 16 ਨੂੰ ਕਿਸ ਦੇ ਨਾਲ

Tuesday, Jun 04, 2019 - 05:32 PM (IST)

ਪਾਕਿ ਨੂੰ ਜਿੱਤ ''ਤੇ ਸਾਨੀਆ ਨੇ ਦਿੱਤੀ ਵਧਾਈ, ਯੂਜ਼ਰ ਬੋਲੇ- 16 ਨੂੰ ਕਿਸ ਦੇ ਨਾਲ

ਸਪੋਰਟਸ ਡੈਸਕ— ਵਰਲਡ ਕੱਪ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ ਆਪਣੀ ਜਿੱਤ ਦੀ ਖਾਤਾ ਖੋਲ੍ਹ ਦਿੱਤਾ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੂੰ ਵੈਸਟਇੰਡੀਜ਼ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਇਸ ਜਿੱਤ ਦੀ ਕਾਫੀ ਚਰਚਾ ਹੋ ਰਹੀ ਹੈ। ਭਾਰਤ ਦੇ ਵੀ ਕਈ ਖਿਡਾਰੀਆਂ ਨੇ ਇਸ ਜਿੱਤ 'ਤੇ ਪਾਕਿਸਤਾਨ ਦੀ ਸ਼ਲਾਘਾ ਕੀਤੀ ਹੈ। ਅਜਿਹੇ 'ਚ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਵੀ ਪਾਕਿਸਤਾਨੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਪਰ ਉਨ੍ਹਾਂ ਦੇ ਵਧਾਈ ਦੇਣ ਦੇ ਬਾਅਦ ਯੂਜ਼ਰਜ਼ ਨੇ ਉਨ੍ਹਾਂ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। 

ਸਾਨੀਆ ਨੇ ਆਪਣੇ ਟਵੀਟ 'ਤੇ ਲਿਖਿਆ, ''ਪਾਕਿਸਤਾਨ ਕ੍ਰਿਕਟ ਟੀਮ ਨੂੰ ਜਿੱਤ ਲਈ ਜ਼ੋਰਦਾਰ ਵਾਪਸੀ ਲਈ ਵਧਾਈ। ਹਮੇਸ਼ਾ ਦੀ ਤਰ੍ਹਾਂ ਇਸ ਦੀ ਉਮੀਦ ਨਹੀਂ ਸੀ!! ਕ੍ਰਿਕਟ ਵਰਲਡ ਕੱਪ ਦਿਲਚਸਪ ਹੁੰਦਾ ਜਾ ਰਿਹਾ ਹੈ।'' ਉਨ੍ਹਾਂ ਦੇ ਇਸ ਟਵੀਟ ਨੂੰ ਲੈ ਕੇ ਯੂਜ਼ਰਸ ਦੀ ਰਾਏ ਰਲੀ-ਮਿਲੀ ਆ ਰਹੀ ਹੈ। ਕੁਝ ਲੋਕ ਉਨ੍ਹਾਂ ਤੋਂ ਭਾਰਤ-ਪਾਕਿ ਮੈਚ 'ਤੇ ਕਿਸ ਟੀਮ ਨੂੰ ਸੁਪੋਰਟ ਕਰਨ ਦਾ ਪੁੱਛ ਰਹੇ ਹਨ। ਕੁਝ ਲੋਕ ਪਾਕਿਸਤਾਨ ਨੂੰ ਵਧਾਈ ਦੇਣ 'ਤੇ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ ਜਦਕਿ ਕੁਝ ਲੋਕ ਸ਼ਲਾਘਾ ਵੀ ਕਰ ਰਹੇ ਹਨ। ਹੇਠਾਂ ਦੇਖੋ ਯੂਜ਼ਰਸ ਕਿਸ ਤਰ੍ਹਾਂ ਦੇ ਟਵੀਟ ਕਰ ਰਹੇ ਹਨ :-

PunjabKesari

PunjabKesari

PunjabKesari

PunjabKesari

PunjabKesari

 

 

 

 

 


author

Tarsem Singh

Content Editor

Related News