ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਸਾਨੀਆ ਨੇ ਦਿਖਾਈ ਆਪਣੇ ਬੇਟੇ ਦੀ ਫੋਟੋ

12/22/2018 6:32:10 PM

ਮੁੰਬਈ : ਸਾਨੀਆ ਮਿਰਜ਼ਾ ਨੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਆਖਿਰਕਾਰ ਆਪਣੇ ਪ੍ਰਸ਼ੰਸਕਾਂ ਨੂੰ ਬੇਟੇ ਇਜਾਨ ਦੀ ਤਸਵੀਰ ਦਿਖਾ ਦਿੱਤੀ ਹੈ। ਸਾਨੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਬੇਟੇ ਦੀ ਫੋਟੋ ਪਾਈ ਜਿਸ ਵਿਚ ਇਜਾਨ ਆਸਮਾਨੀ ਅਤੇ ਸਫੇਦ ਰੰਗ ਦੀ ਟੀ-ਸ਼ਰਟ ਦੇ ਨਾਲ ਛੋਟੀ ਕੈਪ ਪਹਿਨਿਆ ਦਿਸ ਰਿਹਾ ਹੈ। ਸਮਾਈਲ ਦਿੰਦਿਆਂ ਇਜਾਨ ਲਈ ਸਾਨੀਆ ਨੇ ਲਿਖਿਆ ਕਿ ਭੱਜ ਦੌੜ ਭਰੀ ਜ਼ਿੰਦਗੀ ਜੀਣਾ ਮਸਤ ਹੁੰਦਾ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਜਦੋਂ ਤੁਸੀਂ ਦੁਨੀਆ ਨੂੰ ਹੈਲੋ ਕਹੋ। ਸਾਨੀਆ ਨੇ ਆਪਣੇ ਟਵਿੱਟਰ ਅਕਾਊਂਟ 'ਤੇ 4 ਵਜੇ ਤੋਂ ਬਾਅਦ ਇਹ ਫੋਟੋ ਪਾਈ ਸੀ। ਇਸ ਤੋਂ ਬਾਅਦ ਕਰੀਬ 7 ਹਜ਼ਾਰ ਲਾਈਕ ਫੋਟੋ ਨੂੰ ਮਿਲ ਚੁੱਕੇ ਹਨ। ਲੋਕਾਂ ਨੇ ਕੁਮੈਂਟ ਵਿਚ ਜਿੱਥੇ ਇਜਾਨ ਨੂੰ ਦੁਨੀਆ ਦਾ ਸਭ ਤੋਂ ਖੂਬਸੂਰਤ ਬੱਚਾ ਦੱਸਿਆ ਤਾਂ ਕੁਝ ਪ੍ਰਸ਼ੰਸਕਾਂ ਨੇ ਸਾਨੀਆ ਨੂੰ ਬੱਚੇ ਨਾਲ ਫੋਟੋ ਕਰਾਉਣ ਦੀ ਫਰਮਾਈਸ਼ ਵੀ ਕਰ ਦਿੱਤੀ।

PunjabKesari

ਸ਼ੋਇਬ ਮਲਿਕ ਨੇ ਵੀ ਟਵਿਟਰ 'ਤੇ ਸ਼ੇਅਰ ਕੀਤੀ ਪੋਸਟ
ਸਾਨੀਆ ਵਲੋਂ ਬੇਟੇ ਇਜਾਨ ਦੀ ਫੋਟੋ ਅਪਲੋਡ ਕਰਨ ਤੋਂ ਬਾਅਦ ਪਤੀ ਸ਼ੋਇਬ ਨੇ ਵੀ ਆਪਣੇ ਬੇਟੇ ਦੀ ਫੋਟੋ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰ ਦਿੱਤਾ।

PunjabKesari


Related News