ਦੁਬਈ ਓਪਨ : ਸਾਨੀਆ-ਗਾਰਸੀਆ ਦੀ ਜੋੜੀ ਹਾਰ ਕੇ ਬਾਹਰ

Thursday, Feb 20, 2020 - 11:06 AM (IST)

ਦੁਬਈ ਓਪਨ : ਸਾਨੀਆ-ਗਾਰਸੀਆ ਦੀ ਜੋੜੀ ਹਾਰ ਕੇ ਬਾਹਰ

ਸਪੋਰਟਸ ਡੈਸਕ— ਸੱਟ ਤੋਂ ਉਭਰ ਕੇ ਲੰਬੇ ਸਮੇਂ ਬਾਅਦ ਟੈਨਿਸ ਕੋਰਟ 'ਤੇ ਵਾਪਸੀ ਕਰ ਰਹੀ ਸਾਨੀਆ ਮਿਰਜ਼ਾ ਦਾ ਦੁਬਈ ਓਪਨ ਦਾ ਸਫਰ ਬੁੱਧਵਾਰ ਨੂੰ ਹਾਰ ਦੇ ਨਾਲ ਖ਼ਤਮ ਹੋ ਗਿਆ। ਫਰਾਂਸ ਦੀ ਕੈਰੋਲਿਨ ਗਾਰਸੀਆ ਦੇ ਨਾਲ ਜੋੜੀ ਬਣਾ ਕੇ ਵਾਈਲਡਕਾਰਡ ਐਂਟਰੀ ਦੇ ਜ਼ਰੀਏ ਖੇਡ ਰਹੀ ਸਾਨੀਆ ਨੂੰ ਪੰਜਵਾਂ ਦਰਜਾ ਪ੍ਰਾਪਤ ਚੀਨ ਦੀ ਸਾਈਸਾਈ ਝੇਂਗ ਅਤੇ ਚੈੱਕ ਗਣਰਾਜ  ਦੀ ਬਾਰਬੋਰਾ ਕ੍ਰੇਸੀਕੋਵਾ ਜੋੜੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦੌਰ 'ਚ ਰੂਸ ਦੀ ਐਲਾ ਕੁਦਰੀਯਾਵਤਸੇਵਾ ਅਤੇ ਸਲੋਵੇਨੀਆ ਕੈਟਰੀਨਾ ਸਰਬੋਤਨਿਕ ਦੀ ਜੋੜੀ ਨੂੰ ਹਰਾ ਕੇ ਦੂਜੇ ਦੌਰ 'ਚ ਪਹੁੰਚੀ ਸਾਨੀਆ-ਗਾਰਸੀਆ ਦੀ ਜੋੜੀ ਨੂੰ 2-6, 4-6 ਨਾਲ ਹਾਰ ਝਲਣੀ ਪਈ। ਸਾਨੀਆ ਨੇ ਪਿੰਡਲੀ ਦੀ ਵਜ੍ਹਾ ਨਾਲ ਆਸਟਰੇਲੀਆ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਸੀ, ਉਸ ਤੋਂ ਬਾਅਦ ਦੁਬਈ ਓਪਨ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ ਸੀ।


author

Tarsem Singh

Content Editor

Related News