ਜਰਮਨ ਫੁੱਟਬਾਲਰ ਓਜਿਲ ਦੇ ਸਮਰਥਨ ''ਚ ਉਤਰੀ ਸਾਨੀਆ
Thursday, Jul 26, 2018 - 01:59 AM (IST)

ਨਵੀਂ ਦਿੱਲੀ : ਜਰਮਨ ਫੁੱਟਬਾਲਰ ਮੇਸੁਤ ਓਜਿਲ ਦੇ ਨਸਲੀ ਟਿੱਪਣੀ ਤੋਂ ਬਾਅਦ ਕੌਮਾਂਤਰੀ ਫੁੱਟਬਾਲ ਤੋਂ ਸੰਨਿਆਸ 'ਤੇ ਮਚੇ ਹੰਗਾਮੇ ਵਿਚਾਲੇ ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ। ਓਜਿਲ ਨੂੰ ਤੁਰਕੀ ਤੋਂ ਮੂਲ ਰੂਪ ਦਾ ਹੋਣ ਕਾਰਨ ਨਸਲੀ ਟਿੱਪਣੀ ਤੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਨਾਲ ਉਸ ਨੇ ਨਿਰਾਸ਼ ਹੋ ਕੇ ਹਾਲ ਹੀ ਵਿਚ ਕੌਮਾਂਤਰੀ ਫੁੱਟਬਾਲ ਨੂੰ ਅਲਵਿਦਾ ਕਹਿ ਦਿੱਤਾ ਸੀ।
ਦਰਅਸਲ ਓਜਿਲ ਤੇ ਤੁਰਕੀ ਮੂਲ ਦੇ ਹੀ ਉਸਦੇ ਜਰਮਨ ਟੀਮ ਸਾਥੀ ਇਲਕੇ ਗੁੰਡੇਗਨ ਨੇ ਮਈ ਵਿਚ ਇਕ ਪ੍ਰਦਰਸ਼ਨੀ ਮੈਚ ਵਿਚ ਤੁਰਕੀ ਦੇ ਰਾਸ਼ਟਰਪਤੀ ਰੈਕਪ ਤੈਯਪ ਏਦੂਆਨ ਦੇ ਨਾਲ ਇਕ ਤਸਵੀਰ ਖਿਚਵਾਈ ਸੀ, ਜਿਸ ਨੂੰ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ। ਇਸ ਤੋਂ ਬਾਅਦ ਓਜਿਲ ਦੀ ਸਖਤ ਆਲੋਚਨਾ ਹੋਈ ਸੀ ਤੇ ਉਸ ਨੂੰ ਬੇਇੱਜ਼ਤੀ ਵੀ ਝੱਲਣੀ ਪਈ ਸੀ।