ਸਾਨੀਆ ਤੇ ਗਾਰਸੀਆ ਦੁਬਈ ਓਪਨ ਡਬਲਜ਼ ਪ੍ਰੀ ਕੁਆਰਟਰ ਫਾਈਨਲ ''ਚ
Tuesday, Feb 18, 2020 - 11:21 PM (IST)

ਦੁਬਈ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਤੇ ਫਰਾਂਸ ਦੀ ਉਸਦੀ ਜੋੜੀਦਾਰ ਕਾਰੋਨਿਲ ਗਾਰਸੀਆ ਨੇ ਮੰਗਲਵਾਰ ਨੂੰ ਇੱਥੇ ਰੂਸ ਦੀ ਏਲਾ ਕੁਦਰਿਯਾਵਤਸੋਵਾ ਤੇ ਸਲੋਵੇਨੀਆ ਦੀ ਕੈਟਰੀਨਾ ਸਰੇਬੋਟਨਿਕ 'ਤੇ ਸਖਤ ਮੁਕਾਬਲੇ 'ਚ ਜਿੱਤ ਦਰਜ ਕਰਕੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਡਬਲਜ਼ ਦੇ ਪ੍ਰੀ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਸਾਨੀਆ ਤੇ ਗਾਰਸੀਆ ਦੀ ਜੋੜੀ ਨੇ ਪਹਿਲੇ ਦੌਰ 'ਚ ਆਪਣੀ ਰੂਸੀ ਵਿਰੋਧੀ ਟੀਮ 'ਤੇ 6-4, 4-6, 10-8 ਨਾਲ ਜਿੱਤ ਦਰਜ ਕੀਤੀ। ਉਸਦਾ ਅਗਲਾ ਮੁਕਾਬਲਾ ਚੀਨ ਦੀ ਸਾਈਸਾਈ ਚਯਾਂਗ ਤੇ ਚੈੱਕਗਣਰਾਜ ਦੀ ਬਾਰਬੋਰਾ ਕ੍ਰੇਸੀਕੋਵਾ ਦੀ ਪੰਜਵੀਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। 35 ਸਾਲਾ ਸਾਨੀਆ ਪਿੰਡਲੀ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਦੁਬਈ ਓਪਨ 'ਚ ਵਾਪਸੀ ਕਰ ਰਹੀ ਹੈ।