ਸੰਗਾਕਾਰਾ ਦੀ ਪੰਤ ਨੂੰ ਸਲਾਹ : ਬੱਲੇਬਾਜ਼ੀ ਤੇ ਵਿਕਟਕੀਪਿੰਗ ਦੋਵਾਂ ''ਚ ਸਹਿਜ ਬਣੋ

Saturday, Nov 09, 2019 - 02:28 AM (IST)

ਸੰਗਾਕਾਰਾ ਦੀ ਪੰਤ ਨੂੰ ਸਲਾਹ : ਬੱਲੇਬਾਜ਼ੀ ਤੇ ਵਿਕਟਕੀਪਿੰਗ ਦੋਵਾਂ ''ਚ ਸਹਿਜ ਬਣੋ

ਨਵੀਂ ਦਿੱਲੀ- ਸ਼੍ਰੀਲੰਕਾ ਦੇ ਮਹਾਨ ਕ੍ਰਿਕਟਰ ਕੁਮਾਰ ਸੰਗਾਕਾਰਾ ਨੇ ਰਿਸ਼ਭ ਪੰਤ ਨੂੰ ਲਗਾਤਾਰ ਅਸਫਲਤਾਵਾਂ ਤੋਂ ਬਾਅਦ ਗੁਆਚੇ ਆਤਮਵਿਸ਼ਵਾਸ ਨੂੰ ਹਾਸਲ ਕਰਨ ਲਈ ਬੱਲੇਬਾਜ਼ੀ ਤੇ ਵਿਕਟਕੀਪਿੰਗ ਦੋਵਾਂ ਵਿਭਾਗਾਂ ਵਿਚ ਸਹਿਜ ਬਣੇ ਰਹਿਣ ਦੀ ਸਲਾਹ ਦਿੱਤੀ ਹੈ। ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਪੰਤ ਨੇ ਇੰਗਲੈਂਡ ਤੇ ਆਸਟਰੇਲੀਆ ਵਿਚ ਸੈਂਕੜਾ ਲਾ ਕੇ ਆਪਣੇ ਟੈਸਟ ਕਰੀਅਰ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਪਰ ਪਿਛਲੇ ਕੁਝ ਸਮੇਂ ਤੋਂ ਉਹ ਭਾਰਤੀ ਟੀਮ ਵਿਚ ਆਪਣਾ ਸਥਾਨ ਬਰਕਰਾਰ ਰੱਖਣ ਲਈ ਜੂਝ ਰਿਹਾ ਹੈ ਤੇ ਅਜਿਹਾ ਬੱਲੇਬਾਜ਼ੀ ਤੋਂ ਇਲਾਵਾ ਸਟੰਪ ਦੇ ਪਿੱਛੇ ਉਸਦਾ ਖਰਾਬ ਪ੍ਰਦਰਸ਼ਨ ਦੇ ਕਾਰਣ ਹੋ ਰਿਹਾ ਹੈ।
ਸੰਗਾਕਾਰਾ ਨੇ ਕਿਹਾ, ''ਪੰਤ ਲਈ ਚੀਜ਼ਾਂ ਸਹਿਜ ਬਣਾਈ ਰੱਖਣਾ ਅਹਿਮ ਹੈ ਤੇ ਉਸ ਨੂੰ ਆਪਣੀਆਂ ਕਮਜ਼ੋਰੀਆਂ ਨੂੰ ਸਮਝਣਾ ਪਵੇਗਾ। ਇਕ ਵਾਰ ਉਹ ਇਨ੍ਹਾਂ ਚੀਜ਼ਾਂ 'ਤੇ ਕੰਮ ਕਰਨ ਵਿਚ ਸਫਲ ਰਹੇਗਾ ਤਾਂ ਉਸ ਨੂੰ ਰਣਨੀਤੀਆਂ ਤੇ ਯੋਜਨਾਵਾਂ ਦੀ ਲੋੜ ਪਵੇਗੀ ਕਿਉਂਕਿ ਇਸ ਸਮੇਂ ਉਸ ਨੂੰ ਦਬਾਅ ਵਿਚ ਆਉਣ ਦੀ ਨਹੀਂ, ਸਗੋਂ ਚੀਜ਼ਾਂ ਸਰਲ ਰੱਖਣ ਦੀ ਲੋੜ ਹੈ।''


author

Gurdeep Singh

Content Editor

Related News