ਸੰਦੀਪਨ ਚੰਦਾ ਬਣਿਆ ਮੁੰਬਈ ਇੰਟਰਨੈਸ਼ਨਲ ਸ਼ਤਰੰਜ ਜੇਤੂ

Thursday, Jan 09, 2020 - 01:50 AM (IST)

ਸੰਦੀਪਨ ਚੰਦਾ ਬਣਿਆ ਮੁੰਬਈ ਇੰਟਰਨੈਸ਼ਨਲ ਸ਼ਤਰੰਜ ਜੇਤੂ

ਮੁੰਬਈ (ਨਿਕਲੇਸ਼ ਜੈਨ)— ਭਾਰਤੀ ਸਰਦ ਰੁੱਤ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਟੂਰਨਾਮੈਂਟ ਸਰਕਟ ਦੇ ਦੂਜੇ ਪੜਾਅ ਆਈ. ਆਈ. ਐੱਫ. ਐੈੱਲ. ਮੁੰਬਈ ਇੰਟਰਨੈਸ਼ਨਲ ਸ਼ਤਰੰਜ ਵਿਚ ਭਾਰਤ ਦੇ ਖਿਡਾਰੀਆਂ ਨੇ ਝੰਡਾ ਲਹਿਰਾਉਂਦੇ ਹੋਏ ਜੇਤੂ ਅਤੇ ਉਪ ਜੇਤੂ ਸਥਾਨ ਹਾਸਲ ਕਰ ਲਿਆ ਹੈ। ਪਹਿਲੇ ਬੋਰਡ 'ਤੇ ਭਾਰਤ ਦੇ ਸੰਦੀਪਨ ਚੰਦਾ ਨੇ ਭੋਪਾਲ ਇੰਟਰਨੈਸ਼ਨਲ ਜਿੱਤਣ ਵਾਲੇ ਉਜ਼ਬੇਕਿਸਤਾਨ ਦੇ ਗ੍ਰੈਂਡ ਮਾਸਟਰ ਯਾਕੂਬਬੋਏਵ ਨੋਦਿਰਬੇਕ ਨੂੰ ਹਰਾਇਆ ਤਾਂ ਦੂਜੇ ਬੋਰਡ 'ਚ  ਭਾਰਤ ਦੇ ਦੀਪਨ ਚੱਕਰਵਰਤੀ ਨੇ ਯੂਕ੍ਰੇਨ ਦੇ ਬੋਗਦਾਨੋਵਿਚ ਸਟਾਨੀਸਲਾਵ ਨੂੰ ਹਰਾਇਆ। ਇਸ ਜਿੱਤ ਤੋਂ ਬਾਅਦ ਭਾਰਤ ਦੇ ਦੋਵਾਂ ਖਿਡਾਰੀਆਂ ਦੇ 9 ਰਾਊਂਡ ਉਪਰੰਤ 7.5 ਅੰਕ ਬਣ ਗਏ। ਇਸ ਤਰ੍ਹਾਂ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਸੰਦੀਪਨ ਚੰਦਾ ਜੇਤੂ ਬਣਿਆ ਤਾਂ ਦੀਪਨ ਉਪ ਜੇਤੂ ਰਿਹਾ।  


author

Gurdeep Singh

Content Editor

Related News