ਸਮਰਾਲਾ ਦੀ ਖਿਡਾਰਣ ਨੇ ਰਾਸ਼ਟਰੀ ਸ਼ੂਟਰ ਮੁਕਾਬਲੇ ’ਚ ਸਿਲਵਰ ਮੈਡਲ ਜਿੱਤਿਆ

Tuesday, Dec 25, 2018 - 08:55 PM (IST)

ਸਮਰਾਲਾ ਦੀ ਖਿਡਾਰਣ ਨੇ ਰਾਸ਼ਟਰੀ ਸ਼ੂਟਰ ਮੁਕਾਬਲੇ ’ਚ ਸਿਲਵਰ ਮੈਡਲ ਜਿੱਤਿਆ

ਸਮਰਾਲਾ (ਗਰਗ, ਬੰਗੜ)- ਪਿੰਡ ਗਹਿਲੇਵਾਲ ਦੀ ਸ਼ੂਟਰ ਖਿਡਾਰਣ ਨੇ ਇੰਦੋਰ ਵਿਖੇ ਹੋਈਆਂ ਨੈਸ਼ਨਲ ਸਕੂਲ ਗੇਮਜ਼ ਦੌਰਾਨ ਰਾਸ਼ਟਰੀ ਸ਼ੂਟਰ ਮੁਕਾਬਲੇ ’ਚ ਭਾਗ ਲੈਂਦੇ ਹੋਏ ਸਿਲਵਰ ਮੈਡਲ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ।
ਡੀ.ਪੀ.ਐੱਸ. ਸਕੂਲ ਖੰਨਾ ਦੀ ਵਿਦਿਆਰਥਣ ਪ੍ਰਭਜੋਤ ਕੌਰ ਰੰਧਾਵਾ ਦੀ ਨੈਸ਼ਨਲ ਸਕੂਲ ਗੇਮਾਂ ’ਚ ਚੋਣ ਹੋਣ ਮਗਰੋਂ ਉਸ ਨੇ ਰਾਸ਼ਟਰੀ ਪੱਧਰ ਦੇ ਅੰਡਰ-17 ਸ਼ੂਟਰ ਮੁਕਾਬਲੇ ’ਚ ਚੰਗਾ ਪ੍ਰਦਸ਼ਨ ਕਰਦੇ ਹੋਏ ਏਅਰ ਪਿਸਟਰ ਸ਼ੂਟਿੰਗ ’ਚ ਇਹ ਸਿਲਵਰ ਮੈਡਲ ਜਿੱਤਿਆ ਹੈ। ਪ੍ਰਭਜੋਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨਾਂ ਦੀ ਬੇਟੀ ਵੱਲੋਂ ਰਾਸ਼ਟਰੀ ਪੱਧਰ ’ਤੇ ਹੋਈਆਂ ਖੇਡਾਂ ’ਚ ਆਪਣੀ ਜਿੱਤ ਦਰਜ਼ ਕਰਵਾਕੇ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਪ੍ਰਭਜੋਤ ਕੋਰ ਦੀ ਇਸ ਫੱਖਰਯੋਗ ਪ੍ਰਾਪਤੀ ’ਤੇ ਇਲਾਕੇ ਦੀਆਂ ਕਈ ਖੇਡ ਸੰਸਥਾਵਾਂ ਨੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਮੀਦ ਜਾਹਿਰ ਕੀਤੀ ਹੈ, ਕਿ ਪ੍ਰਭਜੋਤ ਕੌਰ ਅੱਗੇ ਜਾਕੇ ਹੋਰ ਬੇਹਤਰ ਪ੍ਰਦਸ਼ਨ ਕਰਕੇ ਇਸ ਇਲਾਕੇ ਦਾ ਨਾਂ ਹੋਰ ਚਮਕਾਏਗੀ


Related News