ਸਮੀਰ,ਲਕਸ਼ੈ, ਰਾਹੁਲ ਡੱਚ ਓਪਨ ਦੇ ਪ੍ਰੀ-ਕੁਆਟਰ ਫਾਈਨਲ 'ਚ ਪੁੱਜੇ

10/10/2019 2:18:19 PM

ਸਪੋਰਟਸ ਡੈਸਕ— ਚੋਟੀ ਦੇ ਸਮੀਰ ਵਰਮਾ ਨੌਜਵਾਨ ਸ਼ਟਲਰ ਲਕਸ਼ੈ ਸੇਨ ਅਤੇ ਬੀ. ਐੱਮ. ਰਾਹੁਲ ਭਾਰਦਵਾਜ ਬੁੱਧਵਾਰ ਨੂੰ ਇੱਥੇ ਡੱਚ ਓਪਨ ਸੁਪਰ 100 ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ-ਕੁਆਟਰ ਫਾਈਨਲ 'ਚ ਪਹੁੰਚ ਗਏ। ਫਿਟਨੈੱਸ ਸਮੱਸਿਆ ਕਾਰਨ ਕੋਰਟ ਤੋਂ ਦੂਰ ਰਹੇ ਸਮੀਰ ਨੇ ਹਮਵਤਨੀ ਕਿਰਨ ਜਾਰਜ ਨੂੰ 21-19,19-21,21-13 ਨਾਲ ਹਰਾ ਕੇ ਜਿੱਤ ਦੇ ਨਾਲ ਵਾਪਸੀ ਕੀਤੀ। ਉਨ੍ਹਾਂ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਸੀ ਅਤੇ ਤੀਜੇ ਦੌਰ 'ਚ ਉਨ੍ਹਾਂ ਦਾ ਸਾਹਮਣਾ ਜਾਪਾਨ ਦੇ ਯੁਸੁਕੇ ਓਨੋਡੇਰਾ ਅਤੇ ਜਰਮਨੀ ਦੇ ਲਾਰਸ ਸ਼ੇਖੇਂਜਲਰ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਹੋਵੇਗਾ।PunjabKesari
ਪਿਛਲੇ ਮਹੀਨੇ ਬੈਲਜ਼ੀਅਮ ਓਪਨ ਦਾ ਖਿਤਾਬ ਜਿੱਤਣ ਵਾਲੇ ਲਕਸ਼ੈ ਸੇਨ ਪਹਿਲੇ ਦੋ ਰਾਊਂਡ 'ਚ ਸਿੱਧੀ ਗੇਮ 'ਚ ਜਿੱਤ ਦਰਜ ਕਰਨ ਤੋਂ ਬਾਅਦ ਪ੍ਰੀ-ਕੁਆਟਰ ਫਾਈਨਲ 'ਚ ਦਾਖਲ ਕੀਤਾ। ਅਲਮੋੜਾ ਦੇ 18 ਸਾਲ ਦਾ ਖਿਡਾਰੀ ਨੇ ਮੰਗਲਵਾਰ ਨੂੰ ਸ਼ੁਰੂਆਤੀ ਦੌਰ 'ਚ ਆਇਰਲੈਂਡ ਦੇ ਨਹਾਟ ਗੁਏਨ ਨੂੰ 21-19,21-17 ਨਾਲ ਹਰਾਇਆ ਅਤੇ ਫਿਰ ਬੁੱਧਵਾਰ ਨੂੰ ਕਿਊਬਾ ਦੇ ਓਸਲੇਨੀ ਗੁਰੇਰੋ ਨੂੰ 21-12,21-12 ਨਾਲ ਹਰਾ ਦਿੱਤਾ। ਆਖਰੀ-16 'ਚ ਏਸ਼ੀਆਈ ਜੂਨੀਅਰ ਚੈਂਪੀਅਨ ਦਾ ਸਾਹਮਣਾ ਡੈਨਮਾਰਕ ਦੇ ਰਾਸਮੁਸ ਗੇਮਕੇ ਨਾਲ ਹੋਵੇਗਾ। ਰਾਹੁਲ ਨੇ ਦੂਜੇ ਦੌਰ ਦੇ ਮੈਚ 'ਚ ਮਲੇਸ਼ੀਆ ਦੇ ਚਿਏਮ ਜੂਨ ਵੇਈ ਨੂੰ 21-18,21-13 ਨਾਲ ਹਰਾ ਕੇ ਪ੍ਰੀ-ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਸ ਸਾਲ ਹੈਦਰਾਬਾਦ ਓਪਨ ਅਤੇ ਵਿਅਤਨਾਮ ਓਪਨ ਦਾ ਖਿਤਾਬ ਜਿੱਤਣ ਵਾਲੇ ਸੌਰਭ ਵਰਮਾ ਹਾਲਾਂਕਿ ਹਾਰ ਦੇ ਨਾਲ ਟੂਰਨਾਮੈਂਟ ਤੋਂ ਬਾਹਰ ਹੋ ਗਏ। ਉਹ ਜਰਮਨੀ ਦੇ ਕਾਈ ਸ਼ੇਫਰ ਤੋਂ 17-21,21-10,19-21 ਨਾਲ ਹਾਰ ਗਏ।PunjabKesari


Related News