ਸਾਲਾਹ ਦੇ ਦੋ ਗੋਲ ਨਾਲ ਲਿਵਰਪੂਲ ਨੇ ਮੈਨਚੈਸਟਰ ਯੂਨਾਈਟਿਡ ਨੂੰ 4-0 ਨਾਲ ਹਰਾਇਆ
Wednesday, Apr 20, 2022 - 12:56 PM (IST)

ਲਿਵਰਪੂਲ- ਲਿਵਰਪੂਲ ਨੇ ਮੁਹੰਮਦ ਸਾਲਾਹ ਦੇ ਦੋ ਗੋਲ ਦੀ ਮਦਦ ਨਾਲ ਮੈਨਚੈਸਟਰ ਯੂਨਾਈਟਿਡ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ) ਫੁੱਟਬਾਲ ਪ੍ਰਤੀਯੋਗਿਤਾ 'ਚ ਮੁੜ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ। ਸਾਲਾਹ ਨੇ ਪਹਿਲੇ ਸ਼ੁਰੂਆਤੀ ਗੋਲ ਕਰਨ 'ਚ ਲੁਈ ਡੀਆਜ਼ ਦੀ ਮਦਦ ਕੀਤੀ।
ਇਹ ਵੀ ਪੜ੍ਹੋ : ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ 'ਚ ਦੋਸਤਾਨਾ ਮੈਚ ਖੇਡਣਗੇ ਬ੍ਰਾਜ਼ੀਲ ਅਤੇ ਅਰਜਨਟੀਨਾ
ਡੀਆਜ਼ ਨੇ ਪੰਜਵੇਂ ਮਿੰਟ 'ਚ ਵੀ ਲਿਵਰਪੂਲ ਨੂੰ ਬੜ੍ਹਤ ਦਿਵਾ ਦਿੱਤੀ ਸੀ। ਇਸ ਤੋਂ ਬਾਅਦ ਸਾਲਾਹ ਨੇ ਸੈਡੀਓ ਮਾਨੇ ਦੀ ਕੋਸ਼ਿਸ਼ ਨਾਲ 22ਵੇਂ ਮਿੰਟ 'ਚ ਸਕੋਰ 2-0 ਕਰ ਦਿੱਤਾ। ਮਾਨੇ ਨੇ 68ਵੇਂ ਮਿੰਟ 'ਚ ਟੀਮ ਵਲੋਂ ਤੀਜਾ ਗੋਲ ਦਾਗ਼ ਦਿੱਤਾ ਜਿਸ 'ਚ ਡੀਆਜ਼ ਨੇ ਉਨ੍ਹਾਂ ਦੀ ਮਦਦ ਕੀਤੀ। ਸਾਲਾਹ ਨੇ ਡੀਆਜ਼ ਦੀ ਜਗ੍ਹਾ ਮੈਦਾਨ 'ਤੇ ਉਤਰੇ ਡਿਏਗੋ ਜੋਟਾ ਦੀ ਮਦਦ ਨਾਲ 85ਵੇਂ ਮਿੰਟ 'ਚ ਆਪਣਾ ਦੂਜਾ ਗੋਲ ਦਾਗ਼ ਦਿੱਤਾ।
ਇਹ ਵੀ ਪੜ੍ਹੋ : ਹਾਰ ਤੋਂ ਬਾਅਦ KL ਰਾਹੁਲ ਨੂੰ ਲੱਗਾ ਇਕ ਹੋਰ ਝਟਕਾ, ਲੱਗਾ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ
ਇਸ ਜਿੱਤ ਨਾਲ ਲਿਵਰਪੂਲ ਦੇ 32 ਮੈਚਾਂ 'ਚ 76 ਅੰਕ ਹੋ ਗਏ ਹਨ ਤੇ ਉਹ ਮੈਨਚੈਸਟਰ ਸਿਟੀ ਨੂੰ ਪਿੱਛੇ ਛੱਡ ਚੋਟੀ 'ਤੇ ਪੁੱਜ ਗਿਆ ਹੈ। ਸਿਟੀ ਦੇ 31 ਮੈਚਾਂ 'ਚ 74 ਅੰਕ ਹਨ। ਕ੍ਰਿਸਟੀਆਨੋ ਰੋਨਾਲਡੋ ਆਪਣੇ ਨਵੇਂ ਜੰਮੇ ਜੁੜਵਾ ਬੱਚਿਆਂ 'ਚੋਂ ਇਕ ਦੀ ਮੌਤ ਦੇ ਕਾਰਨ ਇਸ ਮੈਚ 'ਚ ਨਹੀਂ ਖੇਡ ਸਕੇ ਸਨ। ਦੋਵੇਂ ਟੀਮਾਂ ਦੇ ਪ੍ਰਸ਼ੰਸਕਾਂ ਨੇ ਮੈਚ ਦੌਰਾਨ ਇਸ ਸਟਾਰ ਸਟ੍ਰਾਈਕਰ ਦੇ ਪ੍ਰਤੀ ਆਪਣੀ ਹਮਦਰਦੀ ਪ੍ਰਗਟਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।