ਇਸ ਕ੍ਰਿਕਟਰ ਦੇ ਜਰੀਏ ਸਾਕਸ਼ੀ ਨੇ ਧੋਨੀ ਨੂੰ ਭੇਜੀ ਸੀ ਬੇਟੀ ਜੀਵਾ ਦੇ ਜਨਮ ਦੀ ਖਬਰ

10/22/2017 1:38:22 PM

ਨਵੀਂ ਦਿੱਲੀ(ਬਿਊਰੋ)— ਵਿਸ਼ਵ ਦੇ ਮਹਾਨ ਵਿਕਟਕੀਪਰਾਂ ਵਿਚ ਸ਼ਾਮਲ ਮਹਿੰਦਰ ਸਿੰਘ ਧੋਨੀ ਵਰਲਡ ਕੱਪ 2015 ਦੌਰਾਨ ਟੀਮ ਨਾਲ ਵਿਦੇਸ਼ ਵਿਚ ਸਨ। ਇਸ ਦੌਰਾਨ ਧੋਨੀ ਨੂੰ ਬੇਟੀ ਜੀਵਾ ਦੇ ਜਨਮ ਦੀ ਖੁਸ਼-ਖਬਰੀ ਮਿਲੀ ਪਰ ਕੀ ਤੁਸੀ ਜਾਣਦੇ ਹੋ ਕਿ ਇਹ ਖੁਸ਼ਖਬਰੀ ਉਨ੍ਹਾਂ ਨੂੰ ਕਿਸਦੇ ਜਰੀਏ ਮਿਲੀ ਸੀ? ਤੁਹਾਨੂੰ ਦੱਸ ਦਈਏ ਕਿ ਧੋਨੀ ਤੱਕ ਇਹ ਖਬਰ ਪਹੁੰਚਾਉਣ ਵਾਲੇ ਉਨ੍ਹਾਂ ਦੇ  ਹੀ ਸਾਥੀ ਖਿਡਾਰੀ ਸੁਰੇਸ਼ ਰੈਨਾ ਸਨ। ਦੱਸ ਦਈਏ ਕਿ ਜੀਵਾ ਦਾ ਜਨਮ 6 ਜਨਵਰੀ 2015 ਨੂੰ ਹੋਇਆ ਸੀ। ਕੁਝ ਦਿਨਾਂ ਵਿਚ ਹੀ ਅਭਿਆਸ ਮੈਚ ਸ਼ੁਰੂ ਹੋਣ ਵਾਲੇ ਸਨ।

ਰੈਨਾ ਨੂੰ ਕੀਤਾ ਸੀ ਮੈਸੇਜ
ਸੰਪਾਦਕ ਰਾਜਦੀਪ ਸਰਦੇਸਾਈਂ ਦੀ ਕਿਤਾਬ 'ਡੇਮੋਕਰੇਸੀ ਇਲੈਵਨ : ਦਿ ਗਰੇਟ ਇੰਡੀਅਨ ਕ੍ਰਿਕਟ ਸਟੋਰੀ' ਵਿਚ ਸਰਦੇਸਾਈਂ ਲਿਖਦੇ ਹਨ ਕਿ ਧੋਨੀ ਕਾਫ਼ੀ ਵਿਅਸਥ ਸਨ। ਸਾਕਸ਼ੀ ਉਨ੍ਹਾਂ ਨੂੰ ਸੰਪਰਕ ਨਹੀਂ ਕਰ ਪਾਈ ਤਾਂ ਉਨ੍ਹਾਂ ਨੇ ਸੁਰੇਸ਼ ਰੈਨਾ ਨੂੰ ਮਹਿੰਦਰ ਸਿੰਘ ਧੋਨੀ ਨੂੰ ਬੇਟੀ ਦੇ ਜਨਮ ਦੀ ਸੂਚਨਾ ਦੇਣ ਨੂੰ ਕਿਹਾ। ਦੱਸ ਦਈਏ ਕਿ ਧੋਨੀ ਆਪਣੇ ਕੋਲ ਉਸ ਸਮੇਂ ਮੋਬਾਇਲ ਨਹੀਂ ਰੱਖਦੇ ਸਨ, ਜਿਸਦੇ ਚਲਦੇ ਸਾਕਸ਼ੀ ਨੇ ਸੁਰੇਸ਼ ਰੈਨਾ ਨੂੰ ਮੈਸੇਜ਼ ਦੇ ਜਰੀਏ ਇਹ ਸੁਨੇਹਾ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਜੀਵਾ ਦੇ ਜਨਮ ਦੇ ਸਮੇਂ ਵਿਦੇਸ਼ ਵਿਚ ਭਾਰਤੀ ਟੀਮ ਨਾਲ ਜੁੜੇ ਧੋਨੀ ਤੋਂ ਜਦੋਂ ਮੀਡੀਆ ਨੇ ਪੁੱਛਿਆ ਸੀ ਕਿ ਕੀ ਉਹ ਆਪਣੀ ਬੇਟੀ ਨੂੰ ਮਿਸ ਕਰ ਰਹੇ ਹਨ, ਤਾਂ ਉਸ ਸਮੇਂ ਮਾਹੀ ਨੇ ਕਿਹਾ– 'ਨਾਟ ਰਿਅਲੀ।' ਸਾਫ਼ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਉਸ ਸਮੇਂ ਪੂਰਾ ਫੋਕਸ ਵਰਲਡ ਕੱਪ ਉੱਤੇ ਸੀ।


Related News