ਭਾਰਤ ਦੀ ਸਾਕਸ਼ੀ ਨੇ ਜਿੱਤਿਆ ਵੈਸਟਰਨ ਏਸ਼ੀਆ ਜੂਨੀਅਰ ਸ਼ਤਰੰਜ ਖਿਤਾਬ

09/12/2019 1:49:22 AM

ਨਵੀਂ ਦਿੱਲੀ (ਨਿਕਲੇਸ਼ ਜੈਨ)— ਵੈਸਟਰਨ ਏਸ਼ੀਆ ਸ਼ਤਰੰਜ ਚੈਂਪੀਅਨਸ਼ਿਪ ਦੇ ਅੰਡਰ-20 ਜੂਨੀਅਰ ਵਰਗ 'ਚ ਅਖੀਰ ਰੋਮਾਂਚਕ ਅੰਤ ਵਿਚ ਤਮਗਿਆਂ ਦਾ ਨਿਰਧਾਰਣ ਹੋਇਆ। ਬਾਲਕ ਵਰਗ ਵਿਚ ਉਜ਼ਬੇਕਿਸਤਾਨ ਦੇ ਆਦਿਬਮਾਲਿਕ ਆਬਦਿਸਲਿਮੋਵ ਅਤੇ ਭਾਰਤ ਦੇ ਰਾਜਦੀਪ ਸਰਕਾਰ ਵਿਚਾਲੇ 7.5 ਅੰਕਾਂ 'ਤੇ ਟਾਈ ਹੋ ਗਿਆ ਸੀ ਪਰ ਬਿਹਤਰ ਟਾਈਬ੍ਰੇਕ ਦੇ ਆਧਾਰ 'ਤੇ ਆਦਿਬਮਾਲਿਕ ਸੋਨ ਤਮਗਾ ਜਿੱਤਣ ਵਿਚ ਕਾਮਯਾਬ ਰਿਹਾ ਅਤੇ ਭਾਰਤ ਦੇ ਰਾਜਦੀਪ ਸਰਕਾਰ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਬਾਲਿਕਾ ਵਰਗ ਵਿਚ ਬੇਹੱਦ ਨਾਟਕੀ ਘਟਨਾਚੱਕਰ 'ਚ ਭਾਰਤ ਦੀ ਸਾਕਸ਼ੀ ਚਿਤਲਾਂਗੇ ਨੇ 7 ਅੰਕ ਬਣਾ ਕੇ ਸੋਨ ਤਮਗਾ ਹਾਸਲ ਕਰ ਲਿਆ। ਅਸਲ 'ਚ ਆਖਰੀ ਰਾਊਂਡ ਤੋਂ ਪਹਿਲਾਂ ਉਜ਼ਬੇਕਿਸਤਾਨ ਦੀ ਅਬਦੁਸਤਾਰੋਵ ਬਖੌਰਾ 6.5 ਅੰਕ ਬਣਾ ਕੇ ਖਿਤਾਬ ਜਿੱਤਣ ਦੀ ਵੱਡੀ ਦਾਅਵੇਦਾਰ ਸੀ ਪਰ ਆਖਰੀ ਰਾਊਂਡ 'ਚ ਭਾਰਤ ਦੀ ਨਿਤਯਤਾ ਜੈਨ ਨੇ ਉਸ ਨੂੰ ਹਰਾਉਂਦੇ ਹੋਏ ਸਾਰੇ ਸਮੀਕਰਨ ਬਦਲ ਦਿੱਤੇ।
ਇਸ ਤਰ੍ਹਾਂ 6.5 ਅੰਕਾਂ 'ਤੇ ਭਾਰਤ ਦੀ ਵੰਤਿਕਾ ਅਗਰਵਾਲ ਚਾਂਦੀ ਅਤੇ ਬਖੌਰਾ ਕਾਂਸੀ ਤਮਗਾ ਹਾਸਲ ਕਰ ਸਕੀ।


Gurdeep Singh

Content Editor

Related News