ਭਾਰਤ ਨੂੰ ਲੱਗਾ ਵੱਡਾ ਝਟਕਾ, ਸਾਕਸ਼ੀ ਮਲਿਕ ਪਹਿਲੇ ਹੀ ਦੌਰ ''ਚੋਂ ਹਾਰ ਕੇ ਹੋਈ ਬਾਹਰ

09/19/2019 5:57:16 PM

ਸਪੋਰਟਸ ਡੈਸਕ— ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਇੱਥੇ ਚੱਲ ਰਹੀ ਵਰਲਡ ਰੈਸਲਿੰਗ ਚੈਪੀਅਨਸ਼ਿਪ ਦੇ ਮੁਕਾਬਲੇ 'ਚ ਵੀਰਵਾਰ ਨੂੰ ਆਪਣੇ 62 ਕਿ.ਗ੍ਰਾ ਵਰਗ ਮਹਿਲਾ ਵਰਗ ਅਤੇ ਦਿਵਿਆ ਕਾਕਰਾਨ 68 ਕਿਗ੍ਰਾ ਵਰਗ 'ਚ ਹਾਰ ਕੇ ਬਾਹਰ ਹੋ ਗਈਆਂ। ਸਾਕਸ਼ੀ ਤੋਂ ਦੇਸ਼ ਨੂੰ ਕਾਫ਼ੀ ਉਮੀਦਾ ਸਨ ਪਰ ਉਨ੍ਹਾਂ ਨੇ ਨਿਰਾਸ਼ ਕੀਤਾ। ਸਾਕਸ਼ੀ ਨੂੰ 62 ਕਿਗ੍ਰਾ ਦੇ ਪਹਿਲੇ ਰਾਊਂਡ 'ਚ ਨਾਈਜੀਰੀਆ ਦੀ ਅਮਿਨਤ ਐਡੇਨਈ ਨੇ ਸਖਤ ਮੁਕਾਬਲੇ 'ਚ 10-7 ਨਾਲ ਹਾਰ ਦਿੱਤੀ।PunjabKesari
ਨਾਈਜੀਰੀਆ ਦੀ ਪਹਿਲਵਾਨ ਨੂੰ ਫਿਰ ਪ੍ਰੀ ਕੁਆਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਸਾਕਸ਼ੀ ਦੀ ਚੁਣੌਤੀ ਖ਼ਤਮ ਹੋ ਗਈ ਅਤੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਈ। ਸਾਕਸ਼ੀ ਵਰਗੀ ਹਾਲਤ ਦਿਵਿਆ ਦੀ ਰਹੀ ਜਿਥੇ ਪਹਿਲੇ ਰਾਊਂਡ 'ਚ ਜਾਪਾਨ ਦੀ ਸਾਰਾ ਦੋਸ਼ੋ ਨੇ 2-0 ਨਾਲ ਹਰਾ ਦਿੱਤਾ। ਜਾਪਾਨੀ ਪਹਿਲਵਾਨ ਨੂੰ ਫਿਰ ਕੁਆਟਰਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਹਾਰ ਦੇ ਨਾਲ ਹੀ ਦਿਵਿਆ ਟੂਰਨਾਮੈਂਟ ਤੋਂ ਬਾਹਰ ਹੋ ਗਈ।


Related News