ਸਾਕਸ਼ੀ ਤੇ ਸਿਮਰਨਜੀਤ ਏਸ਼ੀਆਈ ਓਲੰਪਿਕ ਕੁਆਲੀਫਾਇਰ ਦੇ ਕੁਆਰਟ ਫਾਈਨਲ ''ਚ

Thursday, Mar 05, 2020 - 01:47 AM (IST)

ਸਾਕਸ਼ੀ ਤੇ ਸਿਮਰਨਜੀਤ ਏਸ਼ੀਆਈ ਓਲੰਪਿਕ ਕੁਆਲੀਫਾਇਰ ਦੇ ਕੁਆਰਟ ਫਾਈਨਲ ''ਚ

ਓਮਾਨ (ਜਾਰਡਨ)— ਭਾਰਤੀ ਮੁੱਕੇਬਾਜ਼ ਸਿਮਰਨਜੀਤ ਕੌਰ (60 ਕਿ. ਗ੍ਰਾ.) ਅਤੇ ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਸਾਕਸ਼ੀ ਚੌਧਰੀ (57 ਕਿ. ਗ੍ਰਾ.) ਨੇ ਏਸ਼ੀਆਈ ਓਲੰਪਿਕ ਕੁਆਲੀਫਾਇਰਸ ਦੇ ਕੁਆਟਰ ਫਾਈਨਲ ਵਿਚ ਜਗ੍ਹਾ ਪੱਕੀ ਕੀਤੀ। ਇਸ ਨਾਲ ਦੋਵੇਂ ਏਸ਼ੀਆ ਓਸਨੀਆ ਖੇਤਰ ਕੁਆਲੀਫਾਇਰ ਨਾਲ ਓਲੰਪਿਕ ਸਥਾਨ ਹਾਸਲ ਕਰਨ ਤੋਂ ਸਿਰਫ 1 ਜਿੱਤ ਦੂਰ ਹੈ।
ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਸਿਮਰਨਜੀਤ ਨੇ ਕਜ਼ਾਕਿਸਤਾਨ ਦੀ ਰਿੰਮਾ ਵੋਲੋਸੇਂਕੀ ਨੂੰ 5-0 ਨਾਲ ਹਰਾਇਆ, ਜਦਕਿ ਸਾਕਸ਼ੀ ਨੇ Âਸ਼ੀਆਈ ਚਾਂਦੀ ਤਮਗਾ ਜੇਤੂ ਅਤੇ ਚੌਥਾ ਦਰਜਾ ਪ੍ਰਾਪਤ ਨਿਲਾਵਨ ਟੇਕਸੂਏਪ ਨੂੰ ਹਰਾਇਆ। ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪਹੁੰਚਣ ਵਾਲੇ ਮੁੱਕੇਬਾਜ਼ ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰ ਜਾਣਗੇ।

 

author

Gurdeep Singh

Content Editor

Related News