ਸਾਜਨ ਪ੍ਰਕਾਸ਼ ਨੂੰ ਓਲੰਪਿਕ ਦੇ ਸੈਮੀਫਾਈਨਲ ਜਾਂ ਫਾਈਨਲ ਤਕ ਪਹੁੰਚਣ ਦਾ ਭਰੋਸਾ
Monday, Jul 05, 2021 - 12:36 PM (IST)
ਨਵੀਂ ਦਿੱਲੀ(ਭਾਸ਼ਾ) – ਧੌਣ ਦੀ ਸੱਟ ਤੋਂ ਉੱਭਰਨ ਤੋਂ ਬਾਅਦ ਟੋਕੀਓ ਓਲੰਪਿਕ ਲਈ ‘ਏ’ ਕੱਟ ਨਾਲ ਕੁਆਲੀਫਾਈ ਕਰਨ ਵਾਲੇ ਪਹਿਲੇ ਭਾਰਤੀ ਤੈਰਾਕ ਸਾਜਨ ਪ੍ਰਕਾਸ਼ ਨੂੰ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਖੇਡ ਮਹਾਕੁੰਭ ਵਿਚ ਸੈਮੀਫਾਈਨਲ ਜਾਂ ਫਾਈਨਲ ਵਿਚ ਪਹੁੰਚਣ ਦੀ ਉਮੀਦ ਹੈ। ਕੇਰਲ ਦੇ ਪੁਲਸ ਅਧਿਕਾਰੀ ਸਾਜਨ ਨੇ ਇਟਲੀ ਦੇ ਰੋਮ ਵਿਚ ਸੇਟੀ ਕੋਲੀ ਟਰਾਫੀ ਵਿਚ 200 ਮੀਟਰ ਬਟਰਫਲਾਈ ਪ੍ਰਤੀਯੋਗਿਤਾ ਵਿਚ 1: 56.38 ਸੈਕੰਡ ਦਾ ਸਮਾਂ ਕੱਢ ਕੇ ‘ਏ’ ਕੱਟ ਨਾਲ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਤੈਰਾਕ ਬਣ ਕੇ ਇਤਿਹਾਸ ਰਚਿਆ ਸੀ। ਕੁਆਲੀਫਾਈ ਕਰਨ ਦਾ ਸਮਾਂ 1:56.48 ਸੈਕੰਡ ਸੀ।
ਸਾਜਨ ਨੇ ਕਿਹਾ,‘‘ਅਜੇ ਓਲੰਪਿਕ ਖੇਡਾਂ ਸ਼ੁਰੂ ਹੋਣ ਵਿਚ 20 ਦਿਨ ਬਾਕੀ ਹਨ ਤੇ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ’ਤੇ ਕੰਮ ਕਰਾਂਗੇ ਜਿਵੇਂ ਗਤੀ ਵਧਾਉਣ ’ਤੇ ਆਦਿ। ਮੈਨੂੰ ਪੂਰਾ ਭਰੋਸਾ ਹੈ ਕਿ ਮੈਂ ਇਸ ਸਮੇਂ ਨੂੰ ਹੋਰ ਘੱਟ ਕਰਨ ਵਿਚ ਸਫਲ ਰਹਾਂਗਾ, ਜਿਸ ਨਾਲ ਮੈਂ ਸੈਮੀਫਾਈਨਲ ਜਾਂ ਫਾਈਨਲ ਤਕ ਵੀ ਪਹੁੰਚ ਸਕਦਾ ਹਾਂ।’’