ਸਾਇਨਾ ਏ.ਬੀ.ਸੀ. ਦੇ ਸੈਮੀਫਾਈਨਲ ''ਚ

04/29/2016 3:50:50 PM

ਵੁਹਾਨ— ਵਿਸ਼ਵ ਦੀ ਅੱਠਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਸਾਇਨਾ ਨੇਹਵਾਲ ਨੇ ਇੱਕਲੇ ਦਮ ''ਤੇ ਏਸ਼ੀਆ ਬੈੱਡਮਿੰਟਨ ਚੈਂਪੀਅਨਸ਼ਿਪ ''ਚ ਭਾਰਤੀ ਚੁਣੌਤੀ ਨੂੰ ਸੰਭਾਲਦੇ ਹੋਏ ਸ਼ੁੱਕਰਵਾਰ ਨੂੰ ਮਹਿਲਾ ਸਿੰਗਲ ਦੇ ਸੈਮੀਫਾਈਨਲ ''ਚ ਪ੍ਰਵੇਸ਼ ਕਰ ਲਿਆ। ਟੂਰਨਾਮੈਂਟ ''ਚ ਪੰਜਵਾਂ ਦਰਜਾ ਪ੍ਰਾਪਤ ਸਾਇਨਾ ਨੇ ਤੀਜਾ ਦਰਜਾ ਪ੍ਰਾਪਤ ਚੀਨ ਦੀ ਵਾਂਗ ਸ਼ਿਜਿਯਾਨ ਦੀ ਮੁਸ਼ਕਲ ਚੁਣੌਤੀ ਨੂੰ 56 ਮਿੰਟ ''ਚ 21-16-21-19 ਨਾਲ ਲਗਾਤਾਰ ਗੇਮਾਂ ''ਚ ਪਾਰ ਕਰਕੇ ਅੰਤਿਮ ਚਾਰ ''ਚ ਪ੍ਰਵੇਸ਼ ਕਰ ਲਿਆ। ਭਾਰਤੀ ਖਿਡਾਰਨ ਨੂੰ ਹੁਣ ਅਗਲੇ ਦੌਰ ''ਚ ਛੇਵਾਂ ਦਰਜਾ ਪ੍ਰਾਪਤ ਚੀਨ ਦੀ ਵਾਂਗ ਯਿਹਾਨ ਅਤੇ ਦੂਜਾ ਦਰਜਾ ਪ੍ਰਾਪਤ ਜਾਪਾਨ ਦੀ ਨੋਜੋਮੀ ਓਕੁਹਾਰਾ ਦੇ ਵਿਚਾਲੇ ਮੈਚ ਦੇ ਜੇਤੂ ਨਾਲ ਭਿੜਨਾ ਹੋਵੇਗਾ। 
ਗਿੱਟੇ ਦੀ ਸੱਟ ਤੋਂ ਬਾਅਦ ਵਾਪਸੀ ਕਰ ਰਹੀ ਸਾਇਨਾ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਆਪਣੇ ਤੋਂ ਚੋਟੀ ਦਾ ਦਰਜਾ ਪ੍ਰਾਪਤ ਚੀਨੀ ਖਿਡਾਰੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ ਅਤੇ ਨਾਲ ਹੀ ਵਿਸ਼ਵ ਦੀ ਪੰਜਵੇਂ ਨੰਬਰ ਦੀ ਖਿਡਾਰਨ ਦੇ ਖਿਲਾਫ ਕਰੀਅਰ ਰਿਕਾਰਡ ਨੂੰ 7-7 ਦੀ ਬਰਾਬਰੀ ''ਤੇ ਪਹੁੰਚਾ ਦਿੱਤਾ। ਦੋਹਾਂ ਖਿਡਾਰੀਆਂ ਦੇ ਵਿਚਾਲੇ ਕਰੀਅਰ ''ਚ ਇਹ 14ਵਾਂ ਮੁਕਾਬਲਾ ਸੀ। ਸਾਇਨਾ ਦੀ ਵਾਂਗ ''ਤੇ ਇਹ ਸਾਲ 2014 ਦੁਬਈ ਸੁਪਰ ਸੀਰੀਜ਼ ਦੇ ਬਾਅਦ ਪਹਿਲੀ ਜਿੱਤ ਹੈ ਜਦੋਂਕਿ ਵਾਂਗ ਪਿਛਲੇ ਸਾਲ ਸਾਇਨਾ ਨੂੰ ਦੋ ਵਾਰ ਇੰਡੋਨੇਸ਼ੀਆ ਅਤੇ ਆਸਟ੍ਰੇਲੀਆ ਓਪਨ ''ਚ ਹਰਾ ਚੁੱਕੀ ਹੈ।


Related News