16 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇਗੀ ਸਾਇਨਾ ਨੇਹਵਾਲ!

Monday, Oct 08, 2018 - 11:32 AM (IST)

16 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇਗੀ ਸਾਇਨਾ ਨੇਹਵਾਲ!

ਨਵੀਂ ਦਿੱਲੀ— ਭਾਰਤ ਦੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਇਨ੍ਹਾਂ ਦਿਨਾਂ 'ਚ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ 'ਚ ਹੈ। ਸਾਇਨਾ ਨੇ ਆਪਣੇ ਪ੍ਰੇਮ ਸਬੰਧ ਨੂੰ ਸਾਰਿਆਂ ਤੋਂ ਲੁਕੇ ਕੇ ਰਖਿਆ ਸੀ ਪਰ ਪਿਛਲੇ ਕੁਝ ਸਮੇਂ ਪਹਿਲਾਂ ਹੀ ਉਨ੍ਹਾਂ ਦਾ ਇਹ ਰਾਜ਼ ਖੁਲ੍ਹ ਗਿਆ ਕਿ ਉਹ ਆਪਣੇ ਸਾਥੀ ਖਿਡਾਰੀ ਪੀ. ਕਸ਼ਯਪ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਖ਼ਬਰਾਂ ਮੁਤਾਬਕ ਸਾਇਨਾ ਅਤੇ ਕਸ਼ਯਪ 16 ਦਸੰਬਰ ਨੂੰ ਇਕ ਹੋ ਜਾਣਗੇ। 
PunjabKesari
ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਨੇ ਕਿਹਾ ਕਿ ਰੁੱਝੇ ਪ੍ਰੋਗਰਾਮ ਵਿਚਾਲੇ ਉਨ੍ਹਾਂ ਕੋਲ ਕਸ਼ਯਪ ਦੇ ਨਾਲ ਵਿਆਹ ਦੇ ਬੰਧਨ 'ਚ ਬੱਝਣ ਲਈ 16 ਦਸੰਬਰ ਦਾ ਹੀ ਦਿਨ ਹੈ। 20 ਦਸੰਬਰ ਨੂੰ ਸਾਇਨਾ ਪ੍ਰੀਮੀਅਰ ਬੈਡਮਿੰਟਨ ਲੀਗ 'ਚ ਰੁੱਝ ਜਾਵੇਗੀ ਅਤੇ ਫਿਰ ਉਸ ਦੇ ਬਾਅਦ 2020 'ਚ ਹੋਣ ਵਾਲੇ ਟੋਕੀਓ ਓਲੰਪਿਕ ਲਈ ਕੁਆਲੀਫਾਇਰਸ ਸ਼ੁਰੂ ਹੋ ਜਾਣਗੇ। ਕਸ਼ਯਪ ਨਾਲ ਆਪਣੇ ਰਿਸ਼ਤੇ 'ਤੇ ਸਾਇਨਾ ਨੇ ਕਿਹਾ ਕਿ ਅਸੀਂ ਦੋਵੇਂ 2007 ਤੋਂ ਇਕੱਠਿਆਂ ਦੌਰੇ 'ਤੇ ਜਾ ਰਹੇ ਹਾਂ, ਅਸੀਂ ਇਕੱਠਿਆਂ ਟੂਰਨਾਮੈਂਟ ਖੇਡਿਆ, ਨਾਲ ਹੀ ਟ੍ਰੇਨਿੰਗ ਲਈ। ਸਾਨੂੰ ਦੋਹਾਂ ਨੂੰ ਲੱਗਾ ਕਿ ਅਸੀਂ ਇਕ ਦੂਜੇ ਨਾਲ ਗੱਲ ਕਰਨ 'ਚ ਕਾਫੀ ਸਹਿਜ ਹਾਂ। ਸਾਇਨਾ ਨੇ ਕਿਹਾ ਕਿ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਈ ਖੇਡਾਂ ਤੋਂ ਪਹਿਲਾਂ ਮੈਂ ਵਿਆਹ ਨਹੀਂ ਚਾਹੁੰਦੀ ਸੀ, ਪਰ ਹੁਣ ਸਾਨੂੰ ਲਗਦਾ ਹੈ ਕਿ ਹੁਣ ਅਸੀਂ ਤਿਆਰ ਹਾਂ ਅਤੇ ਜ਼ਿੰਮੇਵਾਰੀ ਚੁੱਕ ਸਕਦੇ ਹਾਂ।


Related News