ਪਹਿਲੇ ਰਾਊਂਡ 'ਚ ਹਾਰ ਕੇ ਸਾਇਨਾ ਚੀਨ ਓਪਨ ਤੋਂ ਹੋਈ ਬਾਹਰ, ਕਸ਼ਅਪ ਦੂੱਜੇ ਦੌਰ 'ਚ ਪੁੱਜੇ

11/06/2019 1:33:43 PM

ਸਪੋਰਟਸ ਡੈਸਕ— ਖ਼ਰਾਬ ਫ਼ਾਰਮ ਨਾਲ ਜੂਝ ਰਹੀ ਸਾਬਕਾ ਓਲੰਪਿਕ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਬੁੱਧਵਾਰ ਨੂੰ ਇੱਥੇ ਚੀਨ ਦੀ ਕਾਇ ਯਾਨ ਯਾਨ ਖਿਲਾਫ ਪਹਿਲੇ ਦੌਰ 'ਚ ਹਾਰ ਕੇ ਸੱਤ ਲੱਖ ਡਾਲਰ ਇਨਾਮੀ ਚੀਨ ਓਪਨ ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ ਗਈ। ਦੁਨੀਆ ਦੀ ਨੌਵੇਂ ਨੰਬਰ ਦੀ ਖਿਡਾਰਣ ਸਾਇਨਾ ਨੂੰ ਮਹਿਲਾ ਸਿੰਗਲ ਦੇ ਪਹਿਲੇ ਦੌਰ ਦੇ ਮੁਕਾਬਲੇ 'ਚ ਸਿਰਫ 24 ਮਿੰਟਾਂ ਦੀ ਸਿੱਧੀ ਗੇਮ 'ਚ ਚੀਨ ਦੀ ਖਿਡਾਰਣ ਖਿਲਾਫ 9-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਨਵਰੀ 'ਚ ਇੰਡੋਨੇਸ਼ੀਆ ਮਾਸਟਰਜ਼ ਦਾ ਖਿਤਾਬ ਜਿੱਤਣ ਤੋਂ ਬਾਅਦ 29 ਸਾਲ ਦੀ ਸਾਇਨਾ ਆਪਣੀ ਫਿੱਟਨੈਸ ਨੂੰ ਲੈ ਕੇ ਮੁਸ਼ਕਲਾਂ ਦੇ ਦੌਰ ਤੋਂ ਗੁਜ਼ਰ ਰਹੀ ਹੈ। ਸਾਇਨਾ ਲਗਾਤਾਰ ਤਿੰਨ ਟੂਰਨਾਮੈਂਟ ਦੇ ਪਹਿਲੇ ਦੌਰ 'ਚੋਂ ਬਾਹਰ ਹੋਣ ਤੋਂ ਬਾਅਦ ਪਿਛਲੇ ਮਹੀਨੇ ਫ੍ਰੈਚ ਓਪਨ ਦੇ ਕੁਆਟਰ ਫਾਈਨਲ 'ਚ ਪਹੁੰਚੀ ਸੀ।PunjabKesari
ਪਾਰੂਪੱਲੀ ਕਸ਼ਅਪ ਪੁੱਜੇ ਦੂੱਜੇ ਦੌਰ 'ਚ 
ਪੁਰਸ਼ ਸਿੰਗਲ 'ਚ ਸਾਇਨਾ ਦੇ ਪਤੀ ਅਤੇ ਨਿਜੀ ਕੋਚ ਪਾਰੂਪੱਲੀ ਕਸ਼ਅਪ ਨੇ ਥਾਈਲੈਂਡ ਦੇ ਸਿਥਿਕੋਮ ਥਮਾਸਿਨ ਖਿਲਾਫ ਸਿੱਧੀ ਗੇਮ 'ਚ ਜਿੱਤ ਦਰਜ ਕੀਤੀ। ਕਸ਼ਿਅਪ ਨੇ ਥਾਈਲੈਂਡ ਦੇ ਵਿਰੋਧੀ ਨੂੰ 43 ਮਿੰਟ 'ਚ 21-14, 21-3 ਨਾਲ ਹਰਾਇਆ। ਉਹ ਦੂਜੇ ਦੌਰ 'ਚ ਸੱਤਵੇਂ ਦਰਜੇ ਦੇ ਡੈਨਮਾਰਕ ਦੇ ਵਿਕਟਰ ਐਕਸੇਲਸਨ ਨਾਲ ਭਿੜਣਗੇ। ਪ੍ਰਣਵ ਜੈਰੀ ਚੋਪੜਾ ਅਤੇ ਐੱਨ ਸਿੱਕੀ ਰੈੱਡੀ ਦੀ ਮਿਕਸ ਡਬਲ ਜੋੜੀ ਨੂੰ ਵੀ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜੋੜੀ ਨੂੰ ਵੈਂਗ ਚੀ ਲਿਨ ਅਤੇ ਚੇਂਗ ਚੀ ਜਾਂ ਦੀ ਚੀਨੀ ਤਾਇਪੇ ਦੀ ਜੋੜੀ ਦੇ ਹੱਥੋਂ 14-21,14-21 ਨਾਲ ਹਾਰ ਦਾ ਮੂੰਹ ਵੇਖਣਾ ਪਿਆ।PunjabKesari


Related News