ਸਪੇਨ ਮਾਸਟਰਸ ''ਚ ਸਾਇਨਾ, ਸ਼੍ਰੀਕਾਂਤ ਦੀਆਂ ਨਜ਼ਰਾਂ ਓਲੰਪਿਕ ਕੁਆਲੀਫਿਕੇਸ਼ਨ ''ਤੇ

Tuesday, Feb 18, 2020 - 10:27 AM (IST)

ਸਪੇਨ ਮਾਸਟਰਸ ''ਚ ਸਾਇਨਾ, ਸ਼੍ਰੀਕਾਂਤ ਦੀਆਂ ਨਜ਼ਰਾਂ ਓਲੰਪਿਕ ਕੁਆਲੀਫਿਕੇਸ਼ਨ ''ਤੇ

ਬਾਰਸੀਲੋਨਾ— ਤਜਰਬੇਕਾਰ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਟੋਕੀਓ ਓਲੰਪਿਕ 2020 'ਚ ਖੇਡਣ ਦੀ ਉਮੀਦਾਂ ਨੂੰ ਜਿਊਂਦੀਆਂ ਰੱਖਣ ਲਈ ਮੰਗਲਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਸਪੇਨ ਮਾਸਟਰਸ 'ਚ ਦਮਦਾਰ ਪ੍ਰਦਰਸ਼ਨ ਕਰਨਾ ਚਾਹੁਣਗੇ। ਇਨ੍ਹਾਂ ਦੋਹਾਂ ਖਿਡਾਰੀਆਂ ਲਈ 2019 ਬੇਹੱਦ ਹੀ ਨਿਰਾਸ਼ਾਜਨਕ ਰਿਹਾ ਅਤੇ ਇਸ ਸਾਲ ਦੀ ਸ਼ੁਰੂਆਤ 'ਚ ਵੀ ਉਨ੍ਹਾਂ ਦੇ ਪ੍ਰਦਰਸ਼ਨ 'ਚ ਦਮਖਮ ਦੀ ਕਮੀ ਦਿਸੀ।
PunjabKesari
ਸਾਇਨਾ ਅਤੇ ਸ਼੍ਰੀਕਾਂਤ ਦੀ ਮੌਜੂਦਾ ਰੈਂਕਿੰਗ ਕ੍ਰਮਵਾਰ 18ਵੀਂ (ਮਹਿਲਾ) ਅਤੇ 15ਵੀਂ (ਪੁਰਸ਼) ਹੈ ਜਦਕਿ 'ਰੇਸ ਟੂ ਟੋਕੀਓ' 'ਚ ਇਹ ਦੋਵੇਂ ਖਿਡਾਰੀ ਕ੍ਰਮਵਾਰ 22ਵੇਂ ਅਤੇ 26ਵੇਂ ਸਥਾਨ 'ਤੇ ਹਨ। ਜਦਕਿ ਬੀ. ਡਬਲਿਊ. ਐੱਫ. ਓਲੰਪਿਕ ਕੁਆਲੀਫਿਕੇਸ਼ਨ ਨਿਯਮਾਂ ਦੇ ਮੁਤਾਬਕ ਅਪ੍ਰੈਲ ਦੇ ਅੰਤ 'ਚ ਚੋਟੀ ਦੀ 16 ਰੈਂਕਿੰਗ ਦੇ ਅੰਦਰ ਆਉਣ ਵਾਲੇ ਖਿਡਾਰੀ ਓਲੰਪਿਕ ਲਈ ਕੁਆਲੀਫਾਈ ਕਰ ਸਕਦੇ ਹਨ ਪਰ ਸਿੰਗਲ ਵਰਗ 'ਚ ਇਕ ਦੇਸ਼ ਦੇ ਵੱਧ ਤੋਂ ਵੱਧ ਦੋ ਖਿਡਾਰੀ ਹੀ ਕੁਆਲੀਫਾਈ ਕਰ ਸਕਦੇ ਹਨ। ਇਸ ਲਈ ਓਲੰਪਿਕ ਕੁਆਲੀਫਿਕੇਸ਼ਨ ਲਈ ਸਾਇਨਾ ਅਤੇ ਸ਼੍ਰੀਕਾਂਤ ਨੂੰ ਸਪੇਨ ਮਾਸਟਰਸ 'ਚ ਦਮਦਾਰ ਪ੍ਰਦਰਸ਼ਨ ਕਰਨਾ ਹੋਵੇਗਾ।


author

Tarsem Singh

Content Editor

Related News