ਵੱਡੇ ਉਲਟਫੇਰ ਦਾ ਸ਼ਿਕਾਰ ਹੋਈ ਸਾਇਨਾ, 212ਵੇਂ ਰੈਂਕ ਦੀ ਖਿਡਾਰਨ ਤੋਂ ਹਾਰੀ

05/01/2019 4:52:36 PM

ਸਪੋਰਟਸ ਡੈਸਕ : ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਟੂਰਨਾਮੈਂਟ ਵਿਚ ਦੂਜਾ ਦਰਜਾ ਪ੍ਰਾਪਤ ਸਾਇਨਾ ਨੇਹਵਾਲ ਨਿਊਜ਼ੀਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਉਲਟਫੇਰ ਦਾ ਸ਼ਿਕਾਰ ਹੋ ਗਈ ਹਾਲਾਂਕਿ ਬੀ. ਸਾਈ ਪ੍ਰਣੀਤ ਅਤੇ ਐੱਚ. ਐੱਸ. ਪ੍ਰਣਯ ਸਿੰਗਲਜ਼ ਵਿਚ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਦੌਰ ਵਿਚ ਪਹੁੰਚ ਗਏ ਹਨ। ਸਾਇਨਾ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਦੌਰ ਵਿਚ ਵਿਸ਼ਵ ਦੀ 212ਵੇਂ ਰੈਂਕ ਦੀ ਚੀਨੀ ਖਿਡਾਰਨ ਵੈਂਗ ਝਿਈ ਹੱਥੋਂ 1 ਘੰਟੇ 7 ਮਿੰਟ ਦੇ ਸੰਘਰਸ਼ ਤੋਂ ਬਾਅਦ 16-21, 23-21, 4-21 ਨਾਲ ਮੈਚ ਗੁਆ ਬੈਠੀ। 19 ਸਾਲਾ ਵਾਂਗ ਦੇ ਨਾਲ 9ਵੀਂ ਰੈਂਕ ਦੀ ਸਾਇਨਾ ਦਾ ਇਹ ਕਰੀਅਰ ਵਿਚ ਪਹਿਲਾ ਮੁਕਾਬਲਾ ਸੀ। ਸਾਇਨਾ ਦੀ ਹਾਰ ਦੇ ਨਾਲ ਭਾਰਤ ਦੀ ਮੌਜੂਦਾ ਟੂਰਨਾਮੈਂਟ ਵਿਚ ਮਹਿਲਾ ਸਿੰਗਲਜ਼ ਵਿਚ ਚੁਣੌਤੀ ਵੀ ਖਤਮ ਹੋ ਗਈ ਹੈ।

PunjabKesari

ਇਸ ਤੋਂ ਪਹਿਲਾਂ ਮਹਿਲਾ ਸਿੰਗਲਜ਼ ਵਿਚ ਹੋਰ ਭਾਰਤੀ ਅਨੂਰਾ ਪ੍ਰਭੁਦੇਸਾਈ ਨੂੰ ਓਲੰਪਿਕ ਚੈਂਪੀਅਨ ਅਤੇ 6ਵਾਂ ਦਰਜਾ ਪ੍ਰਾਪਤ ਚੀਨ ਦੀ ਲੀ ਜੁਈਰੂਈ ਹੱਥੋਂ ਲਗਾਤਾਰ ਸੈੱਟਾਂ ਵਿਚ 9-21, 10-21 ਨਾਲ ਹਾਰ ਝੱਲਣੀ ਪਈ ਸੀ। ਪੁਰਸ਼ ਸਿੰਗਲਜ਼ ਮੁਕਾਬਲਿਆਂ ਵਿਚ ਹਾਲਾਂਕਿ ਪ੍ਰਣਯ ਅਤੇ ਪ੍ਰਣੀਤ ਨੇ ਜਿੱਤ ਕੇ ਰਾਹਤ ਦਿਵਾਈ ਅਤੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ ਪਰ ਲਕਸ਼ ਸੈਨ ਹਾਰ ਕੇ ਬਾਹਰ ਹੋ ਗਏ। ਉੱਥੇ ਹੀ ਮਹਿਲਾ ਡਬਲਜ਼ ਵਿਚ ਅਸ਼ਵਨੀ ਪੋਨੱਪਾ ਅਤੇ ਐੱਨ. ਸਿੱਕੀ ਰੈੱਡੀ ਵੀ ਹਾਰ ਗਏ ਪਰ ਪੁਰਸ਼ ਡਬਲਜ਼ ਜੋੜੀ ਵਿਚ ਮੰਨੂ ਅਤਰੀ ਅਤੇ ਬੀ. ਸੁਮਿਤ ਰੈੱਡੀ ਨੇ ਜਿੱਤ ਦਰਜ ਕੀਤੀ।


Related News