ਸਾਇਨਾ ਨੇ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਚੋਣ ਟ੍ਰਾਇਲ ''ਚ ਹਿੱਸਾ ਨਹੀਂ ਲੈਣ ਦਾ ਕੀਤਾ ਫ਼ੈਸਲਾ

Tuesday, Apr 12, 2022 - 06:48 PM (IST)

ਸਾਇਨਾ ਨੇ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਦੇ ਚੋਣ ਟ੍ਰਾਇਲ ''ਚ ਹਿੱਸਾ ਨਹੀਂ ਲੈਣ ਦਾ ਕੀਤਾ ਫ਼ੈਸਲਾ

ਨਵੀਂ ਦਿੱਲੀ- ਸਾਇਨਾ ਨੇਹਵਾਲ ਦੇ ਰਾਸ਼ਟਰਮੰਡਲ ਖੇਡਾਂ 'ਚ ਆਪਣੇ ਖ਼ਿਤਾਬ ਦਾ ਬਚਾਅ ਕਰਨ ਦੀ ਸੰਭਾਵਨਾ ਧੂੰਦਲੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਨੇ ਆਗਾਮੀ ਬਹੁ ਖੇਡ ਪ੍ਰਤੀਯੋਗਿਤਾਵਾਂ ਦੇ ਚੋਣ ਟ੍ਰਾਇਲ 'ਚ ਹਿੱਸਾ ਨਹੀਂ ਲੈਣ ਦਾ ਫ਼ੈਸਲਾ ਕੀਤਾ ਹੈ। ਬਰਮਿੰਘਮ 'ਚ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ ਤੇ ਹਾਂਗਝੋਊ 'ਚ ਹੋਣ ਵਾਲੇ ਏਸ਼ੀਆਈ ਖੇਡਾਂ ਦੇ ਚੋਣ ਟ੍ਰਾਇਲ 15 ਤੋਂ 20 ਅਪ੍ਰੈਲ ਦੇ ਵਿਚਾਲੇ ਹੋਣਗੇ।

ਇਹ ਵੀ ਪੜ੍ਹੋ : CSK ਨੂੰ ਲੱਗਾ ਵੱਡਾ ਝਟਕਾ, ਤੇਜ਼ ਗੇਂਦਬਾਜ਼ ਦੀਪਕ ਚਾਹਰ IPL ਤੋਂ ਬਾਹਰ

ਹਿਸਾਰ 'ਚ ਜਨਮੀ 32 ਸਾਲਾ ਦੀ ਦੋ ਵਾਰ ਦੀ ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਤੇ ਲੰਡਨ ਓਲੰਪਿਕ 2012 ਦੀ ਕਾਂਸੀ ਤਮਗ਼ਾ ਜੇਤੂ ਸਾਇਨਾ ਨੇ ਭਾਰਤੀ ਬੈੱਡਮਿੰਟਨ ਸੰਘ (ਬੀ. ਏ. ਆਈ.) ਨੂੰ ਟ੍ਰਾਇਲ 'ਚ ਹਿੱਸਾ ਨਹੀਂ ਲੈਣ ਦੇ ਆਪਣੇ ਫ਼ੈਸਲੇ ਨਾਲ ਜਾਣੂ ਕਰਵਾ ਦਿੱਤਾ ਹੈ। ਬੀ. ਏ. ਆਈ. ਦੇ ਸੂਤਰ ਨੇ ਪੱਤਰਕਾਰਾ ਨੂੰ ਦੱਸਿਆ, 'ਸਾਇਨਾ ਨੇ ਬੀ. ਏ. ਆਈ. ਨੂੰ ਚਿੱਠੀ ਲਿਖ ਕੇ ਟ੍ਰਾਇਲ 'ਚ ਹਿੱਸਾ ਨਹੀਂ ਲੈਣ ਦੇ ਆਪਣੇ ਫ਼ੈਸਲੇ ਦੀ ਜਾਣਕਾਰੀ ਦਿੱਤੀ ਹੈ। ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਤੇ ਉਬੇਰ ਕੱਪ ਦੀ ਟੀਮ ਦੇ ਚੋਣ ਲਈ ਇਹ ਇਕਮਾਤਰ ਟੂਰਨਾਮੈਂਟ ਹੈ।' ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਸਾਇਨਾ ਪਿਛਲੇ ਕੁਝ ਸਾਲਾਂ ਤੋਂ ਸੱਟਾਂ ਤੇ ਖ਼ਰਾਬ ਫ਼ਾਰਮ ਨਾਲ ਜੂਝ ਰਹੀ ਹੈ। ਉਹ ਵਿਸ਼ਵ ਰੈਂਕਿੰਗ 'ਚ 23ਵੇਂ ਸਥਾਨ 'ਤੇ ਖ਼ਿਸਕ ਗਈ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News