ਆਸਟਰੇਲੀਆ ਓਪਨ : ਸਾਇਨਾ ਨੂੰ ਮਿਲੀ ਵੱਡੀ ਜਿੱਤ, ਸ਼੍ਰੀਕਾਂਤ ਨੇ ਕੀਤਾ ਦੂਜੇ ਦੌਰ 'ਚ ਪ੍ਰਵੇਸ਼

06/21/2017 3:44:26 PM

ਸਿਡਨੀ— ਸਾਬਕਾ ਨੰਬਰ ਇਕ ਖਿਡਾਰੀ ਭਾਰਤ ਦੀ ਸਾਇਨਾ ਨੇਹਵਾਲ ਨੇ ਚੌਥਾ ਦਰਜਾ ਹਾਸਲ ਖਿਡਾਰੀ ਨੂੰ ਉਲਟਫੇਰ ਦਾ ਸ਼ਿਕਾਰ ਬਣਾਉਂਦੇ ਹੋਏ ਆਸਟਰੇਲੀਆ ਓਪਨ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰ ਲਈ ਹੈ, ਜਦਕਿ ਇੰਡੋਨੇਸ਼ੀਆ ਓਪਨ ਚੈਂਪੀਅਨ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਵੀ ਆਸਾਨ ਜਿੱਤ ਦੇ ਨਾਲ ਦੂਜੇ ਦੌਰ 'ਚ ਪਹੁੰਚ ਗਏ ਹਨ।
ਗੈਰ ਦਰਜਾ ਪ੍ਰਾਪਤ ਸਾਈਨਾ ਨੇ ਚੌਥੀ ਸੀਡ ਕੋਰੀਆਈ ਖਿਡਾਰੀ ਸੂੰਗ ਜੀ ਹਿਊੁਨ ਨੂੰ ਸਿਰਫ 38 ਮਿੰਟ 'ਚ 21-10, 21-16 ਨਾਲ ਲਗਾਤਾਰ ਖੇਡਾਂ 'ਚ ਉਲਟਫੇਰ ਦਾ ਸ਼ਿਕਾਰ ਬਣਾ ਲਿਆ। ਵਿਸ਼ਵ 'ਚ 5ਵੇਂ ਨੰਬਰ ਦੀ ਖਿਡਾਰੀ ਸੂੰਗ ਖਿਲਾਫ 15ਵੀਂ ਰੈਂਕਿੰਗ ਦੀ ਸਾਇਨਾ ਦੇ ਕਰੀਅਰ 'ਚ ਇਹ 7ਵੀਂ ਜਿੱਤ ਹੈ। ਦੋਵਾਂ 'ਚ ਕੁੱਲ 9 ਮੈਚਾਂ 'ਚੋਂ ਭਾਰਤੀ ਖਿਡਾਰੀ ਦਾ ਰਿਕਾਰਡ 7-2 ਦਾ ਹੋ ਗਿਆ ਹੈ। ਹਾਲ ਹੀ 'ਚ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਸਿੱਧਾ ਆਸਟਰੇਲੀਆ ਪਹੁੰਚੇ ਸ਼੍ਰੀਕਾਂਤ ਨੇ ਉਮੀਦ ਦੇ ਮੁਤਾਬਕ ਹੀ ਪ੍ਰਦਰਸ਼ਨ ਕੀਤਾ ਅਤੇ ਵਿਸ਼ਵ ਦੇ 636 ਵੀਂ ਰੈਂਕਿੰਗ ਦੇ ਚੀਨੀ ਤਾਈਪੇ ਖਿਡਾਰੀ ਨੂੰ 27 ਮਿੰਟ 'ਚ ਆਸਾਨੀ ਨਾਲ 21-13, 21-16 ਨਾਲ ਹਰਾ ਦਿੱਤਾ।
ਬੀ ਸਾਈ ਪ੍ਰਣੀਤ ਨੂੰ ਹਾਲਾਂਕਿ ਇੰਡੋਨੇਸ਼ੀਆ ਦੇ ਟਾਮੀ ਸੁਗਿਆਤਰੋ ਖਿਲਾਫ 3 ਗੇਮਾਂ ਤੱਕ ਮਿਹਨਤ ਕਰਨੀ ਪਈ ਪਰ ਉਨ੍ਹਾਂ ਨੇ 10-21, 21-12, 21-10 ਨਾਲ 47 ਮਿੰਟ 'ਚ ਜਿੱਤ ਆਪਣੀ ਨਾਂ ਕਰ ਲਈ, ਜੋ ਉਸ ਦੀ ਵਿਸ਼ਵ 'ਚ 26ਵੀਂ ਰੈਂਕਿੰਗ ਦੇ ਸੁਗਿਆਰਤੋਂ ਖਿਲਾਫ ਕਰੀਅਰ ਦੇ ਤੀਜੇ ਮੁਕਾਬਲੇ 'ਚ ਪਹਿਲੀ ਜਿੱਤ ਵੀ ਹੈ। ਇਸ ਤੋਂ ਪਹਿਲਾ ਪ੍ਰਣੀਤ ਨੂੰ ਇੰਡੋਨੇਸ਼ੀਆਈ ਖਿਡਾਰੀ ਨੇ ਪਿਛਲੇ ਦੋਵੇਂ ਮੈਚਾਂ 'ਚ ਹਰਾਇਆ ਹੈ। ਵਿਸ਼ਵ 'ਚ 14ਵੀਂ ਰੈਂਕਿੰਗ ਦੇ ਪ੍ਰਣੀਤ ਦਾ ਦੂਜੇ ਦੌਰ 'ਚ ਚੀਨ ਦੇ ਹੁਆਂਗ ਯੁਸ਼ਿਆਂਗ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ 6ਵਾਂ ਦਰਜਾ ਹਾਸਲ ਚੀਨੀ ਤਾਈਪੇ ਦੇ ਚੂ ਤਿਏਨ ਚੇਨ ਨੂੰ ਉਲਟਫੇਰ ਦਾ ਸ਼ਿਕਾਰ ਬਣਾਇਆ। ਉਥੇ 22ਵੀਂ ਰੈਂਕਿੰਗ ਦੇ ਸ਼੍ਰੀਕਾਂਤ ਨੂੰ ਦੂਜੇ ਦੌਰ 'ਚ ਚੋਟੀ ਦਰਜਾ ਹਾਸਲ ਕੋਰੀਆਂ ਦੇ ਸੋਨ ਵਾਨ ਹੋ ਦੀ ਮੁਸ਼ਕਿਲ ਚੁਣੌਤੀ ਨੂੰ ਝੇਲਣਾ ਹੋਵੇਗਾ।


 


Related News